ਪ੍ਰਸ਼ਨ 1 . ‘ਸਮਾਂ’ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ – ਸਮਾਂ ਆਪਣੀ ਨਿਰੰਤਰ ਚਾਲ਼ ਚਲਦਾ ਰਹਿੰਦਾ ਹੈ। ਇਹ ਕਦੇ ਵੀ ਨਹੀਂ ਰੁੱਕਦਾ। ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋ ਕਰਨੀ ਚਾਹੀਦੀ ਹੈ ਭਾਵ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ।
ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਸਮੇਂ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜ਼ਿੰਦਗੀ ਵਿੱਚ ਤਰੱਕੀ ਕਰਦਾ ਹੈ ਅਤੇ ਸਫ਼ਲ ਹੁੰਦਾ ਹੈ।
ਪ੍ਰਸ਼ਨ 2 . ‘ ਸਮਾਂ’ ਕਵਿਤਾ ਵਿੱਚ ਸਮੇਂ ਦੀ ਸੰਭਾਲ ਲਈ ਕਵੀ ਕੀ ਸੁਨੇਹਾ ਦਿੰਦਾ ਹੈ ?
ਉੱਤਰ – ਭਾਈ ਵੀਰ ਸਿੰਘ ਜੀ ਸਮੇਂ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ‘ਸਮਾਂ’ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਇਹ ਕਦੇ ਵੀ ਨਹੀਂ ਰੁੱਕਦਾ।
ਜੋ ਸਮਾਂ ਇੱਕ ਵਾਰੀ ਬੀਤ ਗਿਆ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਦੀ ਸਹੀ ਵਰਤੋਂ ਕਰਕੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪ੍ਰਸ਼ਨ 3 .ਬਿਨਫ਼ਥਾ ਦਾ ਫੁੱਲ’ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਉੱਤਰ – ਬਿਨਫ਼ਸ਼ਾ ਕਵਿਤਾ ਵਿੱਚ ਫੁੱਲ ਦੀ ਜ਼ਿੰਦਗੀ ਨੂੰ ਦਰਸਾਇਆ ਹੈ | ਕਿਵੇ ਫੁੱਲ ਆਪਣੀ ਜ਼ਿੰਦਗੀ ਨੂੰ ਗੁਜ਼ਰਦਾ ਹੁੰਦਾ ਹੈ | ਇਹ ਫੁੱਲ ਪਹਾੜਾਂ ਤੇ ਵੱਡਾ ਹੋਇਆ ਹੈ | ਦਿਨ ਰਾਤ ਚਾਂਦਨੀ ਨਾਲ ਖੇਡ ਦਾ ਹੈ | ਇਹ ਭਵਰੇ ਤੋਂ ਵੀ ਸ਼ਰਮਾਉਂਦਾ ਹੈ | ਇਸਦਾ ਰੰਗ ਬਹੁਤ ਭੜਕੀਲਾ ਜਿਹਾ ਹੈ | ਇਹ ਫੁੱਲ ਕਿਸੇ ਨੂੰ ਕੁੱਝ ਨਹੀਂ ਬੋਲਦਾ ਹੈ | ਫੁੱਲ ਮਿਨਤਾ ਮੰਗਦਾ ਹੈ ਕੀ ਮੈਨੂੰ ਨਾ ਵਿਛੋੜਾ ਦਿਓ ਪਰ ਉਸਦੀ ਕੋਈ ਸੁਣਦਾ ਨਹੀਂ ਹੈ | ਇਹ ਫੁੱਲ ਦੀ ਵਰਤੋਂ ਦਵਾਈ ਬਣਾਉਣ ਵਿੱਚ ਹੁੰਦੀ ਹੈ |
ਪ੍ਰਸ਼ਨ 4 . ਬਿਨਫ਼ਸ਼ਾ ਦਾ ਫੁੱਲ’ ਕਵਿਤਾ ਵਿੱਚ ਕਵੀ ਆਪਣੀ ਕੀ ਇੱਛਾ ਪ੍ਰਗਟ ਕਰਦਾ ਹੈ
ਉੱਤਰ – ਬਿਨਫ਼ਸ਼ਾ ਦੇ ਫੁੱਲ ਵਿੱਚ ਆਪਣੇ ਆਪ ਨੂੰ ਫੁੱਲ ਦੇ ਵਿਛੜਨ ਦੇ ਸੋਗ ਦੀ ਇੱਛਾ ਨੂੰ ਸੁਣਾਉਂਦਾ ਹੈ | ਜਿਵੇਂ ਦੁਨੀਆ ਵਿੱਚ ਲੋਕ ਇੱਕ ਦੂਜੇ ਤੋਂ ਵਿਛੜ ਜਾਂਦੇ ਹਨ | ਫੁੱਲ ਵੀ ਆਪਣੇ ਨੇੜੇ ਦੇ ਲੋਕਾਂ ਤੋਂ ਵਿਛੜਦਾ ਹੈ | ਉਸਨੂੰ ਆਪਣੀ ਹਰ ਚੀਜ਼ ਪਿਆਰੀ ਹੈ | ਇਨਸਾਨ ਨੂੰ ਵੀ ਆਪਣਾ ਸਭ ਪਿਆਰਾ ਹੁੰਦਾ ਹੈ | ਇੱਕ ਦਿਨ ਇਨਸਾਨ ਵੀ ਵਿਛੜ ਜਾਂਦਾ ਹੈ | ਠੀਕ ਉਸੀ ਤਰਾਂ ਫੁੱਲ ਨੂੰ ਵੀ ਵਿਛੜਨਾ ਪੈਂਦਾ ਹੈ |
ਪ੍ਰਸ਼ਨ 5. ਟੁਕੜੀ ਜੱਗ ਤੋਂ ਨਿਆਰੀ’ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ ਲਿਖੋ।
ਉੱਤਰ – ਟੁਕੜੀ ਜੱਗ ਤੋਂ ਨਿਆਰੀ ਵਿੱਚ ਲੇਖਕ ਨੇ ਧਰਤੀ ਨੂੰ ਕੁਦਰਤੀ ਦੇਣ ਕਿਹਾ ਹੈ | ਕੁਦਰਤ ਨੇ ਧਰਿ ਤੇ ਵਰਸ਼ਾਂ ਕਰ ਸਭ ਚੀਜ਼ਾਂ ਭੇਜਿਆ ਹਨ | ਉਸਨੇ ਇੱਕ ਮੁੱਠੀ ਵਿੱਚ ਪਰਬਤ , ਟਿੱਬੇ , ਠੰਡਿਆ ਹਵਾਵਾਂ , ਵੰਨ , ਨਦੀਆ , ਝਰਨੇ ਭੇਜ ਦਿੱਤੇ ਹਨ | ਜਿਨਾਂ ਵਿੱਚ ਸੁੰਦਰਤਾ ਮਿੱਠੇ ਮੇਵੇ ਵਰਗੇ ਹਨ | ਸਾਨੂੰ ਇਹ ਸਭ ਅੱਖਾਂ ਨਾਲ ਨਜ਼ਰ ਆਉਂਦੇ ਹਨ | ਇਸ ਸਭ ਕੁਦਰਤ ਨੇ ਧਰਤੀ ਤੇ ਹੇਠਾਂ ਭੇਜੇ ਹਨ | ਧਰਤੀ ਤੇ ਕੀਤੇ ਕਸ਼ਮੀਰ ਬਣਾ ਦਿੱਤਾ ਹੈ | ਇਸਦਾ ਅਸਮਾਨ ਵੀ ਲਿਸ਼ਕਾਰੇ ਮਰਦਾ ਹੈ | ਇਹ ਸਭ ਧਰਤੀ ਦੇ ਸੁਵਾਦ ਨੇ , ਰਸ ਨੇ ਜੋ ਚਮਕ ਰਹੇ ਹਨ |
ਪ੍ਰਸ਼ਨ 6. ਟੁਕੜੀ ਜੱਗ ਤੋਂ ਨਿਆਰੀ’ ਕਵਿਤਾ ਦਾ ਕੇਂਦਰੀ ਭਾਵ ਜਾਂ ਸਾਰ ਲਿਖੋ।
ਉੱਤਰ – ਕਵਿਤਾ ਵਿੱਚ ਲੇਖਕ ਨੇ ਕਸ਼ਮੀਰ ਦੀ ਸੁੰਦਰਤਾ ਨੂੰ ਕੁਦਰਤ ਦੀ ਦੇਣ ਕਿਹਾ ਹੈ | ਜਿਸ ਜੱਗਾ ਤੇ ਕੁਦਰਤ ਦੀ ਮੁੱਠੀ ਡਿੱਗੀ ਹੈ ਉਸ ਥਾਂ ਤੇ ਕਸ਼ਮੀਰ ਬਣ ਗਿਆ ਹੈ | ਕਸ਼ਮੀਰ ਬਹੁਤ ਸੁੰਦਰ ਇਲਾਕਾ ਹੈ | ਓਥੇ ਦੀ ਖੂਬਸੂਰਤੀ ਦਾ ਜਵਾਬ ਨਹੀਂ ਹੈ | ਝਰਨੇ , ਠੰਡਿਆ ਹਵਾਵਾਂ , ਨਦੀਆ ਸਭ ਕੁਦਰਤ ਦੀ ਦੇਣ ਕਸ਼ਮੀਰ ਦੀ ਹੇਠ ਹੈ |
ਪ੍ਰਸ਼ਨ 7. ਬ੍ਰਿਛ ‘ਨਾਂ ਦੀ ਕਵਿਤਾ ਸਾਨੂੰ ਕੀ ਸੰਦੇਸ਼ ਦਿੰਦੀ ਹੈ?
ਉੱਤਰ – ਬ੍ਰਿਛ ਕਵਿਤਾ ਵਿੱਚ ਮਨੁੱਖ ਨੂੰ ਇੱਕ ਸੁਨੇਹਾ ਦਿੱਤਾ ਗਿਆ ਹੈ | ਜਿਸ ਵਿੱਚ ਮਨੁੱਖ ਪੈੜਾਂ ਨੂੰ ਵੱਢ ਰਹੇ ਹਨ | ਆਪਣੀ ਜਰੂਰਤ ਵਾਸਤੇ | ਪਰ ਬ੍ਰਿਛ ਦਾ ਬੋਲਣਾ ਹੈ ਕੀ ਮੈ ਬੱਸ ਥੋੜੀ ਜੱਗਾ ਤੇ ਹਾਂ , ਨਾ ਮੈਨੂੰ ਹੋਰ ਜ਼ਮੀਨ ਦੀ ਲੋੜ ਹੈ | ਮੈ ਬੱਸ ਲਮਾਂ ਹੋਣਾ ਹੈ | ਮੇਰੀ ਇਸ ਧਰਤੀ ਤੇ ਗਿੱਠ ਜਿਨੀ ਜੱਗਾ ਹੈ | ਉਸਨੂੰ ਵੀ ਤੁਸੀਂ ਲੋਕ ਮੇਰੇ ਤੋਂ ਵਪੱਸ ਲੈਣਾ ਚਾਉਂਦੇ ਹੋ | ਇਸ ਵਿੱਚ ਸਾਨੂੰ ਸੰਦੇਸ਼ ਮਿਲਦਾ ਹੈ ਕੀ ਬ੍ਰਿਛ ਨੂੰ ਵੱਡਣਾ ਨਹੀਂ ਹੁੰਦਾ ਹੈ | ਜੇ ਅਸੀਂ ਇਹਨਾਂ ਨੂੰ ਵੱਢ ਦੇ ਹਾਂ ਤਾ ਨੁਕਸਾਨ ਸਾਡਾ ਹੀ ਹੈ |
ਪ੍ਰਸ਼ਨ 8. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਹੋ! ਅਜੇ ਸੰਭਾਲ ਇਸ ਸਮੇਂ ਨੂੰ ,
ਕਰ ਸਫ਼ਲ, ਉਡੰਦਾ ਜਾਂਵਦਾ,
ਇਹ ਠਹਿਰਨ ਜਾਚੁ ਨਾ ਜਾਣਦਾ ,
ਲੰਘ ਗਿਆ ਨਾ ਮੁੜ ਕੇ ਆਵਦਾ,
ਭਾਗ (ਉ) ਉੱਤਰ –
ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਚਸ਼ਮੇ, ਨਾਲੇ ਨਦੀਆਂ, ਝੀਲਾਂ,
ਨਿੱਕੇ ਜਿਵੇਂ ਸਮੁੰਦਰ।
ਠੰਢੀਆਂ ਛਾਂਵਾਂ, ਮਿੱਠੀਆਂ ਹਵਾਵਾਂ,
ਬਨ ਬਾਗ਼ਾ ਜਿਹੇ ਸੁੰਦਰ।
ਪ੍ਰਸੰਗ : ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਕਵਿਤਾ ਟੁਕੜੀ ਜੱਗ ਤੋਂ ਨਿਆਰੀ’ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਗਈ ਹੈ | ਭਾਈ ਵੀਰ ਸਿੰਘ { ੧੮੭੨ – ੧੯੫੭ } ਅਧੁਨੀਕ ਪੰਜਾਬੀ ਸਾਹਿਤ ਦੇ ਮੋਢੀ ਰਹੇ ਹਨ | ਇਹਨਾਂ ਨੇ ਕਵਿਤਾ , ਨਾਵਲ , ਵਾਰਤਕ ਸਾਹਿਤ ਵਿੱਚ ਆਪਣਾ ਕੰਮ ਕੀਤਾ ਹੈ | ਇਹਨਾਂ ਨੇ ਇਸ ਕਵਿਤਾ ਕੁਦਰਤ ਦੇ ਦੇਣ ਨੂੰ ਦਰਸਾਇਆ ਹੈ | ਇਸ ਕਵਿਤਾ ਵਿੱਚ ਲੇਖਕ ਨੇ ਕੁਦਰਤ ਨੇ ਸਾਨੂੰ ਕੀ ਕੀ ਦਿੱਤਾ ਹੈ | ਅਸੀਂ ਓਹਨਾਂ ਚੀਜਾਂ ਨੂੰ ਕਿਵੇ ਦੇਖਦੇ ਹੈ | ਕਿਵੇ ਸਮਝਦੇ ਹੈ | ਲੇਖਕ ਨੇ ਧਰਤੀ ਦੀ ਖੁਬਸੂਰਤੀ ਨੂੰ ਦੱਸਿਆ ਹੈ | ਕੁਦਰਤੀ ਰੱਬ ਦੀ ਦੇਣ ਨੂੰ ਨਿਰਾਲਾ ਪ੍ਰਗਟ ਕੀਤਾ ਹੈ | ਸਾਨੂੰ ਇਹਨਾਂ ਕੁੱਝ ਦੇ ਦਿੱਤਾ ਹੈ | ਜਿਸ ਨਾਲ ਜ਼ਿੰਦਗੀ ਖੂਬਸੂਰਤ ਬਣ ਗਈ ਹੈ |
ਭਾਗ (ਉ) Answer
ਗਿੱਠ ਥਾਉਂ ਧਰਤੀ ਤੇ ਮੱਲੀ,
ਅਜੇ ਤੁਸੀਂ ਹੋ ਲੜਦੇ।
ਵਿਆਖਿਆ : ਇਹ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਲੀਲਾ ਵਿੱਚੋਂ ਲਈ ਗਈ ਹੈ | ਇਹ ਸਤਰਾਂ ਬ੍ਰਿਛ ਵਿੱਚੋਂ ਹੈ | ਇਸ ਵਿੱਚ ਬ੍ਰਿਛ ਮਨੁੱਖ ਨੂੰ ਸਮਝਾ ਰਿਹਾ ਹੈ ਕੀ ਮੇਰੇ ਕੋਲ ਬੱਸ ਗਿੱਠ ਥਾਂ ਹੈ ਜੋ ਮੈ ਮੱਲੀ ਹੋਈ ਹੈ | ਤੁਹਾਨੂੰ ਤੰਗ ਲੋਕਾਂ ਨੂੰ ਇਹ ਥਾਂ ਵੀ ਮੈ ਦੇ ਦੀਆ | ਤੀਕ ਮੇਰੇ ਨਾਲ ਗਿੱਠ ਥਾਂ ਲਈ ਵੀ ਲੜ੍ਹ ਰਹੇ ਹੋ | ਦੁਨੀਆ ਤੇ ਹੋਰ ਵੀ ਬਥੇਰਿਆ ਥਾਵਾਂ ਹਨ | ਓਹਨਾਂ ਤੇ ਜਾ ਕਰ ਆਪਣੀ ਸੁਵਿਧਾਵਾਂ ਬਣਾ ਲਓ | ਮੇਰੀ ਥਾਂ ਮੇਰੇ ਕੋਲ ਹੀ ਛੱਡ ਦਿਓ |
ਭਾਗ (ਅ) Answer
ਵਿਆਖਿਆ : ਇਹ ਕਾਵਿ-ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਸਤਰਾਂ ਕਵਿਤਾ ਸਮਾਂ ਵਿੱਚੋਂ ਹੈ | ਇਸ ਵਿੱਚ ਲੇਖਕ ਨੇ ਸਮੇ ਨੂੰ ਦਰਸਾਇਆ ਹੈ | ਕਵੀ ਦੱਸਦਾ ਹੈ ਕੀ ਸਮਾਂ ਠਹਿਰਨਾ ਨਹੀਂ ਜਾਣਦਾ ਹੈ | ਮਨੁੱਖ ਇਸ ਸਮੇ ਨੂੰ ਰੋਕ ਵੀ ਨਹੀਂ ਸਕਦਾ ਹੈ | ਇਹ ਸਮਾਂ ਲੰਘ ਗਿਆ ਤਾ ਫਿਰ ਦੁਬਾਰਾ ਮੁੜ ਵਾਪਸ ਨਹੀਂ ਆਉਂਦਾ ਹੈ | ਇਸ ਲਈ ਕਵਿਤਾ ਵਿੱਚ ਕਵੀ ਨੇ ਸਮੇ ਨੂੰ ਸੰਭਾਲਣ ਦੀ ਗੱਲ ਕੀਤੀ ਹੈ |
Comments are closed