Spread the love

ਪ੍ਰਸ਼ਨ 1. ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਹੜੇ ਕਿਹੜੇ ਕਵੀਆਂ ਨੂੰ ਯਾਦ ਕਰਦਾ ਹੈ?

ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਆਪਣੇ ਤੇ ਪੰਜਾਬ ਦੇ ਬਾਰੇ ਗੱਲ ਕੀਤੀ ਹੈ | ਲੇਖਕ ਪੁਰਾਣੇ ਖਿਆਲਾਂ ਵਾਲਾਂ ਹੈ | ਪੰਜਾਬ ਦੇ ਰੰਗ ਨੂੰ ਦੱਸਦੇ ਹੋਏ ਓਹ ਪੰਜਾਬ ਦਾ ਮਾਨ ਵਧਾਉਣ ਵਾਲੇ ਕਵੀਆ ਦਾ ਜਿਕਰ ਕਰ ਰਿਹਾ ਹੈ | ਓਹਨਾਂ ਦੀ ਸਦਕਾ ਦੇਸ਼ ਨੂੰ ਮਾਨ ਹੈ ਅਤੇ ਓਹ ਆਪਣੀ ਜ਼ਿੰਦਗੀ ਵਿੱਚ ਓਹਨਾਂ ਲੋਕਾਂ ਤੋਂ ਦਿੱਤੇ ਗਏ ਰੰਗਾਂ ਨੂੰ ਭਰਦੇ ਹਨ | ਤੇ ਪੰਜਾਬ ਦੀ ਖੈਰ ਮੰਗਦੇ ਹਨ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਸਰਫ਼ ਜੀ ਨੇ ਓਹਨਾਂ ਮਹਾਨ ਕਵੀਆ ਦਾ ਜ਼ਿਕਰ ਕੀਤਾ ਹੈ ਜਿਨਾਂ ਨੇ ਪੰਜਾਬੀ ਸੂਫ਼ੀਵਾਦ ਵਿੱਚ ਆਪਣਾ ਨਾਲ ਕਮਾਇਆ ਹੈ | ਓਹ ਕਵੀ ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਹਨ |

ਪ੍ਰਸ਼ਨ 2. ਮੈਂ ਪੰਜਾਬੀ ਕਵਿਤਾ ਵਿੱਚ ਕਵੀ ਮੁੱਢ-ਕਦੀਮ ਤੋਂ ਕਿਸ ਗੱਲ ਦਾ ਆਸ਼ਕ ਹੈ?

ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਪੰਜਾਬ ਨਾਲ ਪਿਆਰ ਦੀ ਗੱਲ ਸਾਡੇ ਲੋਕਾਂ ਤੱਕ ਲਿਆ ਕੇ ਖੜੀ ਕੀਤੀ ਹੈ | ਪੰਜਾਬ ਦੇ ਰੰਗ ਵਿੱਚ ਲੇਖਕ ਦੀਵਾਨਾ ਹੋ ਗਿਆ ਹੈ | ਉਸ ਨੂੰ ਆਪਣੇ ਪੰਜਾਬ ਨਾਲ ਪਿਆਰ ਹੈ | ਪੰਜਾਬ ਨੂੰ ਪੂਰਾ ਦੇਸ਼ ਪਿਆਰ ਕਰੇ ਬੱਸ ਏਹੀ ਚਾਉਂਦਾ ਹੈ | ਓਹ ਪੰਜਾਬ ਦੇ ਕਣ ਕਣ ਨੂੰ ਪਿਆਰ ਕਰਦਾ ਹੈ |

ਸੰਖੇਪ ਉੱਤਰ – ਮੈ ਪੰਜਾਬੀ ਕਵਿਤਾ ਵਿੱਚ ਕਵੀ ਨੇ ਦੇਸ਼ ਅੰਦਰ ਪੰਜਾਬ ਨੂੰ ਪਿਆਰ ਕਰਨ ਵਾਲਿਆ ਦੀ ਸੂਚੀ ਵਿੱਚ ਆਪਣੇ ਆਪ ਨੂੰ ਰੱਖਿਆ ਹੈ | ਉਸਦੇ ਉਮੰਗ ਨੇ ਨੂੰ ਦੇਸ਼ ਅੰਦਰ ਮਾਨ ਦੇਵਾਉਣ ਦੀ ਗੱਲ ਕੀਤੀ ਹੈ | ਕਵੀ ਪੰਜਾਬ ਦਾ ਸੱਚਾ ਆਸ਼ਕ ਹੈ |

ਪ੍ਰਸ਼ਨ 3. ਮੈਂ ਪੰਜਾਬੀ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ – ਇਸ ਕਵਿਤਾ ਵਿੱਚ ਲੇਖਕ ਦਾ ਭਾਵ ਪੰਜਾਬ ਦੇ ਰੰਗ ਵਿੱਚ ਡਲਣਾ ਹੈ | ਲੇਖਕ ਨੇ ਹਮੇਸ਼ਾ ਪੰਜਾਬ ਦੀ ਖੈਰ ਮੰਗੀ ਹੈ | ਓਹ ਪੰਜਾਬ ਦਾ ਸੇਵਕ ਹੈ | ਉਸਨੇ ਕਿਹਾ ਹੈ ਕੀ ਓਹ ਦੇਸ਼ ਵਿੱਚ ਜਿਦਰ ਮਰਜ਼ੀ ਰਹੇ ਪਰ ਹੁਮੇਸ਼ਾਂ ਗੱਲ ਪੰਜਾਬ ਦੀ ਕਰੇਗਾ | ਉਸਨੇ ਇਹ ਸਿੱਖਿਆ ਆਪਣੇ ਵੱਡੇ ਕਵੀਆ ਤੋਂ ਲਈ ਹੈ |

ਸੰਖੇਪ ਉੱਤਰ – ਇਸ ਕਵਿਤਾ ਮੈ ਪੰਜਾਬੀ ਵਿੱਚ ਲੇਖਕ ਨੇ ਆਪਣਾ ਤੇ ਪੰਜਾਬ ਦਾ ਰਿਸਤੇ ਨੂੰ ਦਰਸਾਇਆ ਹੈ | ਇਸ ਕਵਿਤਾ ਦਾ ਕੇਂਦਰ ਭਾਵ ਲੇਖਕ ਨੇ ਪੰਜਾਬ ਦੀ ਹੁਮੇਸ਼ਾਂ ਖੈਰ ਮੰਗਣ ਦੀ ਗੱਲ ਕੀਤੀ ਹੈ | ਲੇਖਕ ਆਪਣੇ ਆਪ ਨੂੰ ਪੰਜਾਬ ਦਾ ਸੇਵਕ ਦੱਸਦਾ ਹੈ | ਉਸਦਾ ਪੰਜਾਬ ਨਾਲ ਬਹੁਤ ਗੂੜਾ ਪਿਆਰ ਹੈ |

ਪ੍ਰਸ਼ਨ 4.ਮਾਂ ਦਾ ਦਿਲ’ ਕਵਿਤਾ ਵਿੱਚ ਸੁੰਦਰੀ, ਨੌਜਵਾਨ ਤੋਂ ਕੀ ਮੰਗ ਕਰਦੀ ਹੈ?

ਉੱਤਰ – ਇਸ ਕਵਿਤਾ ਵਿੱਚ ਇੱਕ ਕੁੜੀ ਨੂੰ ਤੁਰੇ ਜਾਂਦੇ ਪੁੱਤ ਨੂੰ ਪੁੱਛਿਆ ਹੈ | ਤੇਨੂੰ ਕੀ ਹੋਇਆ ਹੈ | ਪੁੱਤ ਨੇ ਜਵਾਬ ਵਿੱਚ ਕਿਹਾ ਤੇਰੀ ਸੋਹਣੀ ਮੋਰਤ ਤੇ ਮਾਰੇ ਜਾਵਾ | ਇਹਨਾਂ ਸੁਣ ਕੁੜੀ ਨੇ ਉਸ ਨੂੰ ਆਪਣੀ ਮਾਂ ਦਾ ਦਿਲ ਲਿਆਉਣ ਲਈ ਕਿਹਾ | ਭੱਜ ਦੋੜਿਆ ਛੁਰਾ ਮਾਰਿਆ ਹੈ | ਆਉਂਦਾ ਹੋਏਆ ਡਿੱਗਣ ਤੇ ਮਾਂ ਨੇ ਫਿਰ ਪੁੱਛਿਆ ਕੀ ਪੁੱਤ ਸੱਟ ਤਾ ਨਹੀਂ ਵਜੀ | ਪੁੱਤ ਹੱਥੋਂ ਮਰ ਕੇ ਵੀ ਮੋਹ ਨਹੀਂ ਵਿਸਾਰਿਆ ਹੈ |

ਸੰਖੇਪ ਉੱਤਰ – ਮਾਂ ਦੇ ਦਿਲ ਕਵਿਤਾ ਵਿੱਚ ਇੱਕ ਸੁੰਦਰੀ ਨੇ ਤੁਰੇ ਜਾਂਦੇ ਨੋਜਵਾਨ ਖੋਲੋ ਉਸਦੀ ਮਾਂ ਦਾ ਦਿਲ ਦੀ ਮੰਗ ਕੀਤੀ ਸੀ | ਉਸ ਮੂਰਖ ਨੇ ਵੀ ਮਾਂ ਦੇ ਦਿਲ ਤੇ ਛੁਰਾ ਮਾਰ ਲਿਆਉਣ ਲੱਗਾ | ਅੱਧ ਰਸਤੇ ਤੇ ਸੱਟ ਖਦੀਂ ਹੈ | ਮਾਂ ਨੇ ਫਿਰ ਪੁੱਛਿਆ ਪੁੱਤ ਸੱਟ ਤਾ ਨਹੀਂ ਵਜੀ | ਮਾਂ ਨੇ ਫਿਰ ਵੀ ਨਹੀਂ ਮੋਹ ਮਾਰਿਆ ਹੈ |

ਪ੍ਰਸ਼ਨ 5.ਨੌਜਵਾਨ ਦੇ ਡਿੱਗਣ ‘ਤੇ ਮਾਂ ਦਾ ਦਿਲ ਕੀ ਕਹਿੰਦਾ ਹੈ ?

ਉੱਤਰ – ਉਸ ਕੁੜੀ ਨੇ ਦਿਲ ਮੰਗਣ ਤੋਂ ਬਾਅਦ ਪੁੱਤ ਨੇ ਮਾਰ ਛੁਰਾ ਆਪਣੀ ਮਾਂ ਨੂੰ ਮੌਤ ਦੇ ਘੱਟ ਉਤਾਰ ਦਿੱਤਾ ਸੀ | ਓਹਨੇ ਆਪਣੀ ਮਾਂ ਦਾ ਦਿਲ ਉਸ ਕੁੜੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ | ਪਰ ਅੱਧ ਵਿਚਕਾਰ ਹੀ ਸੱਟ ਖਾ ਡ੍ਹਿਗ ਗਿਆ ਹੈ |

ਸੰਖੇਪ ਉੱਤਰ – ਇੱਕ ਮਾਂ ਦਾ ਪੁੱਤ ਆਪਣੇ ਪਿਆਰ ਲਈ , ਭੱਜਦਾ ਹੋਇਆ ਦਿਲ ਲੇ ਜਾਂਦਾ ਹੈ | ਵੇਖ ਸੜਕ ਤੇ ਗਿਰਨ ਤੇ ਮਾਂ ਪੁੱਛਦੀ ਹੈ ” ਸੱਟ ਤਾ ਨਹੀਂ ਲੱਗੀ ਮੇਰੇ ਬਚਿਆ ਪਿਆਰਿਆ ” | ਇਹ ਵਿਖ ਲੇਖਕ ਦੱਸਦਾ ਹੈ ਮਾਂ ਦੇ ਪੁੱਤ ਵੱਲੋਂ ਮਾਰਨ ਤੇ ਵੀ ਮਾਂ ਦਾ ਮੋਹ ਨਹੀਂ ਬੱਦਲਦਾ ਹੈ |

ਪ੍ਰਸ਼ਨ 6.ਇਸ ਕਵਿਤਾ ਵਿੱਚ ਕਵੀ ਨੇ ਕੀ ਸੁਨੇਹਾ ਦੇਣ ਦਾ ਯਤਨ ਕੀਤਾ ਹੈ?

ਉੱਤਰ – ਇਸ ਕਵਿਤਾ ਵਿੱਚ ਕਵੀ ਨੇ ਮਾਂ , ਪੁੱਤ ਅਤੇ ਇੱਕ ਸੁੰਦਰੀ ਦੇ ਪਿਆਰ ਨੂੰ ਪੇਸ਼ ਕੀਤਾ ਹੈ | ਕਿਵੇ ਅੱਜ ਦੀ ਦੁਨੀਆ ਕੱਲ ਦੀ ਆਈ ਕੁੜੀ ਲਈ ਕੀ ਕੁੱਝ ਕਰ ਦੇਂਦੇ ਹਨ | ਪਰ ਅਸਲ ਵਿੱਚ ਪਿਆਰ ਤਾ ਮਾਂ ਕਰਦੀ ਹੈ | ਲੇਖਕ ਨੇ ਕਵਿਤਾ ਵਿੱਚ ਮਾਂ ਦੇ ਪਿਆਰ ਨੂੰ ਸਾਬਿਤ ਕਰ ਦਿੱਤਾ ਹੈ | ਉਸ ਵਰਗਾ ਕੋਈ ਨਹੀਂ ਹੈ | ਓਹ ਆਪਣੀ ਜ਼ਿੰਦਗੀ ਵਿੱਚ ਪੁੱਤ ਵੱਲੋਂ ਧੋਖਾ ਖਾਉਣ ਤੋਂ ਬਾਅਦ ਵੀ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਇੱਕ ਲੀਲਾ ਰੱਚ ਦਿੱਤੀ ਹੈ | ਇਸ ਵਿੱਚ ਮਾਂ ਦੇ ਪਿਆਰ ਅਤੇ ਇੱਕ ਕੁੜੀ ਦੇ ਪਿਆਰ ਵਿੱਚ ਫਰਕ ਪੇਸ਼ ਕੀਤਾ ਹੈ | ਕਵਿਤਾ ਵਿੱਚ ਇੱਕ ਕੁੜੀ ਨੇ ਮੁੰਡੇ ਤੋਂ ਦਿਲ ਮੁੰਡੇ ਨੇ ਆਪਣੀ ਮਾਂ ਦਾ ਦਿਲ ਛੁਰੀ ਨਾਲ ਕੱਢ , ਕੁੜੀ ਦੇ ਲਈ ਲਿਆਉਦਾ ਸੜਕ ਤੇ ਗਿਰ ਗਿਆ | ਮਾਂ ਨੇ ਫਿਰ ਆਪਣੇ ਪੁੱਤ ਦੇ ਨਾਲ ਮੋਹ ਨਹੀਂ ਮਾਰਿਆ ਤਾ ਪੁੱਛਿਆ ਕੀ ਗੱਲ ਪੁੱਤ ਸੱਟ ਤੇ ਨਹੀਂ ਵਜੀ | ਕਵਿਤਾ ਵਿੱਚ ਇਸ ਸੁਨੇਹਾ ਹੈ ਕੀ ਮਾਂ ਦਾ ਦਿਲ ਤੁਹਾਡੇ ਲਈ ਹੁਮੇਸ਼ਾਂ ਤਿਆਰ ਹੈ | ਮਾਂ ਆਪਣੇ ਬੱਚੇ ਦੀ ਮਾਰਦੇ ਤੇ ਮਾਰਕੇ ਵੀ ਫਿਕਰ ਕਰਦੀ ਹੈ | ਪਰ ਪੁੱਤ ਪਹਿਲੇ ਹੀ ਬੱਦਲ ਜਾਂਦੇ ਹਨ | ਮਾਂ ਦਾ ਪਿਆਰ ਸੱਚਾ ਹੈ |

ਪ੍ਰਸ਼ਨ 7.ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-

ਭਾਗ (ਉ) Answer

ਰਵਾਂ ਏਥੇ ਤੇ ਯੂ,ਪੀ, ਵਿੱਚ ਕਰਾਂ ਗੱਲਾਂ?

ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।

ਮੈਂ ਪੰਜਾਬੀ, ਪੰਜਾਬ ਦਾ ‘ਸਰਵ ਸੇਵਕ,

ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

ਪ੍ਰਸੰਗ : – ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਮੈ ਪੰਜਾਬੀ ਫਿਰੋਜ਼ਦੀਨ ਸ਼ਰਫ਼ ਨੇ ਲਿਖੀ ਹੈ | ਇਸ ਕਵਿਤਾ ਵਿੱਚ ਓਹਨਾਂ ਨੇ ਆਪਣੇ ਬਾਰੇ ਗੱਲ ਕੀਤੀ ਹੈ | ਓਹ ਪੰਜਾਬ ਦੇ ਹਨ ਤੇ ਪੰਜਾਬੀ ਹਨ | ਇਸ ਕਵਿਤਾ ਵਿੱਚ ਆਪਣੇ ਪੰਜਾਬੀ ਹੋਣ ਦਾ ਤੇ ਪੰਜਾਬ ਦੇ ਰੰਗ ਨੂੰ ਪੇਸ਼ ਕੀਤਾ ਗਿਆ ਹੈ | ਓਹਨਾਂ ਨੂੰ ਮਾਨ ਹੈ | ਓਹ ਪੰਜਾਬ ਦਾ ਸੇਵਕ ਹਨ | ਪੰਜਾਬ ਦੇ ਲਈ ਹਮੇਸ਼ਾ ਖੈਰ ਮੰਗਦੇ ਹਨ |

ਵਿਆਖਿਆ : – ਇਹ ਕਾਵਿ ਟੁਕੜਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਟੁਕੜਾ ਮੈ ਪੰਜਾਬੀ ਕਵਿਤਾ ਵਿੱਚੋਂ ਹੈ |ਇਸ ਵਿੱਚ ਕਵੀ ਨੇ ਆਪਣੇ ਪੰਜਾਬੀ ਹੋਣ ਦੀ ਭੂਮਿਕਾ ਨੂੰ ਪੇਸ ਕੀਤਾ ਹੈ | ਇਸ ਟੁਕੜੀ ਵਿੱਚ ਕਵੀ ਦੱਸਦਾ ਹੈ ਕੀ ਓਹ ਪੰਜਾਬ ਵਿੱਚ ਵੱਸਦਾ ਹੈ ਤੇ ਗੱਲ ਓਹ ਯੂ ਪੀ ਦੀ ਕਿਉ ਕਰੇ | ਇਹਨਾਂ ਅਕਲ ਦੇਣ ਵਾਲਿਆ ਨੂੰ ਮੈ ਛਿੱਕੇ ਤੇ ਟੰਗ ਦੇਣਾ ਹੈ | ਮੈ ਬੱਸ ਪੰਜਾਬੀ ਹਾਂ , ਸਿਰਫ਼ ਪੰਜਾਬ ਦੀ ਸੇਵਾ ਕਰਦਾ ਹੈ | ਤੇ ਸਦਾ ਲਈ ਪੰਜਾਬ ਦੀ ਖੈਰ ਮੰਗਦਾ ਹੈ |

ਸੰਖੇਪ ਉੱਤਰ :- ਇਸ ਟੁਕੜਾ ਵਿੱਚ ਕਵੀ ਪੰਜਾਬ ਦਾ ਰਹਿਣ ਵਾਲਾਂ ਹੈ | ਤੇ ਓਹ ਕਿਉ ਗੱਲ ਯੂ ਪੀ ਦੀ ਕਰੇ | ਇਸ ਸੋਚ ਵਾਲਿਆ ਨੂੰ ਹੁਮੇਸ਼ਾਂ ਕਵੀ ਛਿੱਕੇ ਤੇ ਟੰਗ ਦੇੰਦਾ ਹੈ | ਓਹ ਸਿਰਫ਼ ਪੰਜਾਬ ਦਾ ਸੇਵਕ ਹੈ ਤੇ ਪੰਜਾਬਦੀ ਖੈਰ ਮੰਗਦਾ ਹੈ |

ਭਾਗ (ਅ) Answer

ਲੱਖ-ਲੱਖ ਵਾਰੀ ਤੈਥੋਂ, ਵਤੀ ਜਾਵੇ ਅਖੌਤੀ ਇਹ,

ਸੱਟ ਤਾਂ ਨਹੀਂ ਲੱਗੀ ਮੇਰੇ ਬਚਿਆ ਪਿਆਰਿਆ?”

ਸ਼ਰਮ ਜੀ! ਇਹ ਹੌਸਲਾ ਏ ਮਾਂ ਦੇ ਪਿਆਰ ਦਾ ਈ,

ਪੁੱਤ ਹੋਵੇ ਮਰ ਕੇ ਵੀ ਮੋਹ ਨਹੀਂ ਵਿਚਾਰਿਆ।

ਪ੍ਰਸੰਗ :- ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਮੈ ਪੰਜਾਬੀ ਫਿਰੋਜ਼ਦੀਨ ਸ਼ਰਫ਼ ਨੇ ਲਿਖੀ ਹੈ | ਇਸ ਕਵਿਤਾ ਮਾਂ ਦਾ ਦਿਲ ਵਿੱਚ ਮਾਂ , ਪੁੱਤ ਅਤੇ ਇੱਕ ਮੁਟਿਆਰ ਦੇ ਪਿਆਰ ਦੀ ਗੱਲ ਕੀਤੀ ਹੈ | ਕਿਵੇ ਪੁੱਤ ਮਾਵਾਂ ਤੋਂ ਦੂਰ ਹੋ ਜਾਂਦੇ ਹਨ | ਕਿਵੇ ਕੁੜੀਆ ਦੇ ਲਈ ਕੀ ਕੁੱਝ ਕਰ ਜਾਂਦੇ ਹਨ | ਮਾਂ ਦਾ ਪਿਆਰ ਜੱਗ ਤੇ ਅਵਲਾ ਹੈ | ਉਸਦੇ ਪਿਆਰ ਵਰਗਾ ਪਿਆਰ ਕੋਈ ਨਹੀਂ ਹੈ | ਇੱਕ ਕੁੜੀ ਕਿਵੇ ਆਪਣੇ ਪਿਆਰ ਵਿੱਚ ਕਿਸੇ ਨੂੰ ਮਾਰ ਵਾਂ ਦੇਂਦੀ ਹੈ | ਇਸ ਕਵਿਤਾ ਰਾਹੀਂ ਲੇਖਕ ਨੇ ਦੱਸਿਆ ਹੈ | ਪਰ ਮਾਂ ਦਾ ਦਿਲ ਹੁਮੇਸ਼ਾਂ ਲਈ ਇੱਕ ਵਰਗਾ ਹੀ ਰਹਿੰਦਾ ਹੈ |

ਵਿਆਖਿਆ :- ਇਹ ਕਾਵਿ ਟੁਕੜਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਟੁਕੜਾ ਮਾਂ ਦਾ ਦਿਲ ਕਵਿਤਾ ਵਿੱਚੋਂ ਹੈ | ਇਸ ਵਿੱਚ ਮਾਂ ਅਤੇ ਇੱਕ ਕੁੜੀ ਦੇ ਪਿਆਰ ਦਾ ਵਰਨਣ ਕੀਤਾ ਹੈ | ਇੱਕ ਟੁਕੜੀ ਵਿੱਚ ਲੇਖਕ ਨੇ ਦੱਸਿਆ ਹੈ ਕੀ ਮਾਂ ਲੱਖ ਲੱਖ ਵਾਰੀ ਤੈਥੋਂ ਕੁਰਬਾਨ ਜਾਂਦੀ ਹੈ | ਇਹ ਤੇ ਮਾਂ ਹੈ ਹਰ ਵਾਰ ਤੇਰਾ ਫਿਕਰ ਕਰੇਗੀ | ਮਾਂ ਨੇ ਗਿਰਦੇ ਹੋਏ ਪੁੱਤ ਨੂੰ ਪੁੱਛਿਆ ਕੀ ਗੱਲ ਸੱਟ ਤਾ ਨਹੀਂ ਲੱਗੀ ਮੇਰੇ ਪੁੱਤ ਨੂੰ | ਮਾਂ ਦੇ ਮਰਨ ਤੋਂ ਬਾਅਦ ਵੀ ਮਾਂ ਦੇ ਇਹ ਬੋਲ ਪੁੱਤ ਨੂੰ ਪਿਆਰ ਦਾ ਇਹਸਾਸ ਕਰਾਉਂਦੇ ਹਨ | ਲੇਖਕ ਨੇ ਆਪਣੇ ਆਪ ਨੂੰ ਸਮਝਾਇਆ ਹੈ ਕੀ ਇਹ ਮਾਂ ਦੇ ਪਿਆਰ ਦਾ ਹੋਸਲਾ ਹੈ | ਪ੍ਰਦੇਸ਼ਾਂ ਵਿੱਚ ਬੈਠੀ ਨੂੰ ਵੀ ਪਤਾ ਲੱਗ ਗਿਆ ਹੈ ਮੇਰਾ ਪੁੱਤ ਨੇ ਸੱਟ ਖਾਈ ਹੈ | ਇਸ ਨਾਲ ਪਤਾ ਲੱਗ ਰਿਹਾ ਹੈ ਮਾਂ ਦਾ ਮੋਹ ਕਦੇ ਨਹੀਂ ਵਿਸਰਦਾ ਹੈ |

ਸੰਖੇਪ ਉੱਤਰ :- ਪੁੱਤ ਦੇ ਗਿਰਨ ਤੋਂ ਬਾਅਦ ਮਾਂ ਨੇ ਪੁੱਤ ਨੂੰ ਕਿਹਾ ਤੇਰੇ ਤੋਂ ਲੱਖ ਵਾਰੀ ਵਾਰੀ ਜਾਵਾਂਗੀ | ਮਾਂ ਨੇ ਪੁੱਛਿਆ ਕੀ ਮੇਰੇ ਪੁੱਤ ਨੂੰ ਸੱਟ ਤਾ ਨਹੀਂ ਵਜੀ ਹੈ | ਇਸ ਗੱਲ ਨੇ ਲੇਖਕ ਨੂੰ ਵੀ ਮਦਹੋਸ਼ ਕਰ ਦਿੱਤਾ ਹੈ | ਉਸ ਨੇ ਕਿਹਾ ਹੈ ਇਹ ਹੋਸਲਾ ਹੈ ਮਾਂ ਦੇ ਪਿਆਰ ਦਾ ਪੁੱਤ ਵੱਲੋਂ ਮਰ ਕੇ ਵੀ ਮੋਹ ਨਹੀਂ ਵਿਰਸਦਾ ਹੈ |

ਪ੍ਰਸ਼ਨ 8.ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :

ਭਾਗ (ਉ) Answer

ਬੋਲੀ ਆਪਣੀ ਨਾਲ ਪਿਆਰ ਰੱਖਾ,

ਇਹ ਗਲ ਆਖਣੋਂ ਕਦੇ ਨਾ ਸੋਗਦਾ ਹੈ।

ਪ੍ਰਸੰਗ :- ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਮੈ ਪੰਜਾਬੀ ਫਿਰੋਜ਼ਦੀਨ ਸ਼ਰਫ਼ ਨੇ ਲਿਖੀ ਹੈ | ਇਸ ਕਵਿਤਾ ਵਿੱਚ ਓਹਨਾਂ ਨੇ ਆਪਣੇ ਬਾਰੇ ਗੱਲ ਕੀਤੀ ਹੈ | ਓਹ ਪੰਜਾਬ ਦੇ ਹਨ ਤੇ ਪੰਜਾਬੀ ਹਨ | ਇਸ ਕਵਿਤਾ ਵਿੱਚ ਆਪਣੇ ਪੰਜਾਬੀ ਹੋਣ ਦਾ ਤੇ ਪੰਜਾਬ ਦੇ ਰੰਗ ਨੂੰ ਪੇਸ਼ ਕੀਤਾ ਗਿਆ ਹੈ | ਓਹਨਾਂ ਨੂੰ ਮਾਨ ਹੈ | ਓਹ ਪੰਜਾਬ ਦਾ ਸੇਵਕ ਹਨ | ਪੰਜਾਬ ਦੇ ਲਈ ਹਮੇਸ਼ਾ ਖੈਰ ਮੰਗਦੇ ਹਨ |

ਵਿਆਖਿਆ :- ਇਸ ਕਾਵਿ ਸਤਰਾਂ ਨੂੰ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਹ ਸਤਰਾਂ ਮੈ ਪੰਜਾਬੀ ਕਵਿਤਾ ਵਿੱਚੋਂ ਹਨ | ਇਸ ਕਵਿਤਾ ਵਿੱਚ ਪੰਜਾਬ ਨਾਲ ਲੇਖਕ ਦੇ ਪਿਆਰ ਦੇ ਰੰਗ ਨੂੰ ਪੇਸ਼ ਕੀਤਾ ਹੈ | ਇਸ ਸਤਰਾਂ ਵਿੱਚ ਲੇਖਕ ਨੂੰ ਪਾਣੀ ਬੋਲੀ ਨਾਲ ਬਹੁਤ ਪਿਆਰ ਹੈ | ਓਹ ਇਸ ਗੱਲ ਦਾ ਮਾਨ ਰੱਖਦਾ ਹੈ | ਇਹ ਗੱਲ ਅਖਣੋ ਨਹੀਂ ਹਟਦਾ ਹੈ | ਪੰਜਾਬ ਦੇ ਲਈ ਹੁਮੇਸ਼ਾ ਸੇਵਕ ਬਣਕੇ ਉਤਰਿਆ ਹੈ | ਤੇ ਪੰਜਾਬ ਦੀ ਖੈਰ ਮੰਗਦਾ ਹੈ |

ਸੰਖੇਪ ਉੱਤਰ :- ਇਸ ਕਵਿਤਾ ਵਿੱਚ ਲੇਖਕ ਅਤੇ ਪੰਜਾਬ ਦੇ ਰੰਗ ਨੂੰ ਪੇਸ਼ ਕੀਤਾ ਗਿਆ ਹੈ | ਸਤਰਾਂ ਅਨੁਸਾਰ ਲੇਖਕ ਆਪਣੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹੈ | ਇਸ ਗੱਲ ਤੋਂ ਕਦੇ ਪਰਹੇਜ਼ ਨਹੀਂ ਕਰਦਾ ਹੈ ਕੀ ਓਹ ਬੋਲੀ ਨੂੰ ਪਿਆਰ ਕਰਦਾ ਹੈ |

ਭਾਗ (ਅ) Answer

ਅੱਜ ਉਹਦੀ ਰਤ ਵਿਚ ਹੱਥਾਂ ਨੂੰ ਹੰਘਾਲ ਕੇ ਤੇ,

ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਇਆ।

ਪ੍ਰਸੰਗ :- ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਮੈ ਪੰਜਾਬੀ ਫਿਰੋਜ਼ਦੀਨ ਸ਼ਰਫ਼ ਨੇ ਲਿਖੀ ਹੈ | ਇਸ ਕਵਿਤਾ ਮਾਂ ਦਾ ਦਿਲ ਵਿੱਚ ਮਾਂ , ਪੁੱਤ ਅਤੇ ਇੱਕ ਮੁਟਿਆਰ ਦੇ ਪਿਆਰ ਦੀ ਗੱਲ ਕੀਤੀ ਹੈ | ਕਿਵੇ ਪੁੱਤ ਮਾਵਾਂ ਤੋਂ ਦੂਰ ਹੋ ਜਾਂਦੇ ਹਨ | ਕਿਵੇ ਕੁੜੀਆ ਦੇ ਲਈ ਕੀ ਕੁੱਝ ਕਰ ਜਾਂਦੇ ਹਨ | ਮਾਂ ਦਾ ਪਿਆਰ ਜੱਗ ਤੇ ਅਵਲਾ ਹੈ | ਉਸਦੇ ਪਿਆਰ ਵਰਗਾ ਪਿਆਰ ਕੋਈ ਨਹੀਂ ਹੈ | ਇੱਕ ਕੁੜੀ ਕਿਵੇ ਆਪਣੇ ਪਿਆਰ ਵਿੱਚ ਕਿਸੇ ਨੂੰ ਮਾਰ ਵਾਂ ਦੇਂਦੀ ਹੈ | ਇਸ ਕਵਿਤਾ ਰਾਹੀਂ ਲੇਖਕ ਨੇ ਦੱਸਿਆ ਹੈ | ਪਰ ਮਾਂ ਦਾ ਦਿਲ ਹੁਮੇਸ਼ਾਂ ਲਈ ਇੱਕ ਵਰਗਾ ਹੀ ਰਹਿੰਦਾ ਹੈ |

ਵਿਆਖਿਆ :- ਇਹ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਸਤਰਾਂ ਮਾਂ ਦਾ ਦਿਲ ਕਵਿਤਾ ਵਿੱਚੋਂ ਲਈ ਗਈ ਹੈ | ਇਸ ਸਤਰਾਂ ਵਿੱਚ ਕੁੜੀ ਦੇ ਮਾਂ ਦੇ ਦਿਲ ਨੂੰ ਮੰਗਣ ਤੇ ਪੁੱਤ ਨੇ ਮਾਂ ਨੂੰ ਛੁਰੀ ਨਾਲ ਮਾਰ ਦਿੱਤਾ ਹੈ | ਇੱਕ ਕੁੜੀ ਦੇ ਕਹਿਣ ਹੈ ਉਸਦੇ ਪੁੱਤ ਨੇ ਹੀ ਖੂਨ ਮਾਂ ਨੂੰ ਖੂਨ ਦੇ ਰੰਗ ਵਿੱਚ ਰੰਗ ਦਿੱਤਾ ਹੈ | ਉਹਦੇ ਦੋ ਸ਼ਬਦਾਂ ਨੇ ਮਾਂ ਨੂੰ ਇੰਝ ਕਰ ਦਿੱਤਾ ਹੈ ਕੀ ਜਿਵੇਂ ਮਾਂ ਨੇ ਕਦੇ ਪੁੱਤ ਨੂੰ ਪੁੱਛਿਆ ਹੀ ਨਹੀਂ ਹੈ |

ਸੰਖੇਪ ਉੱਤਰ :- ਇਹ ਸਤਰਾਂ ਵਿੱਚ ਮਾਂ ਵੱਲੋਂ ਪਿਆਰ ਦਾ ਪੁੱਤ ਨੇ ਬੁਰਾ ਸੀਲਾਂ ਦਿੱਤਾ ਹੈ | ਇੱਕ ਕੁੜੀ ਦੇ ਕਹਿਣ ਤੇ ਮਾਂ ਨੂੰ ਆਪਣੇ ਹੀ ਹੱਥਾਂ ਨਾਲ ਮਾਰ ਦਿੱਤਾ ਹੈ | ਇਹ ਕੀ ਪੁੱਤ ਨੇ ਮਾਂ ਦੇ ਪਿਆਰ ਦਾ ਮੂਲ ਪਾਇਆ ਹੈ |


Spread the love

Tags:

Comments are closed