ਪ੍ਰਸ਼ਨ 1 .’ਵਗਦੇ ਪਾਣੀ’ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਪਾਣੀ ਵਰਗਾ ਬਣਨ ਲਈ ਕਿਹਾ ਹੈ | ਜਿਵੇਂ ਪਾਣੀ ਚੱਲਦਾ ਰਹਿੰਦਾ ਹੈ | ਉਸੀ ਤਰਾਂ ਮਨੁੱਖ ਨੂੰ ਆਪਣੇ ਕੰਮ ਕਰਦੇ ਕਰਦੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ | ਇਸ ਨਾਲ ਉਸਨੂੰ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ | ਪਾਣੀ ਜਿਵੇਂ ਕਿਸੇ ਥਾਂ ਵੀ ਰੁਕਦਾ ਹੈ ਤਾ ਬਦਬੂ ਕਰ ਦਿੰਦਾ ਹੈ ਜੇ ਮਨੁੱਖ ਰੁੱਕ ਗਿਆ ਤਾ ਓਹ ਮਰ ਜਾਏਗਾ | ਇਸ ਲਈ ਮਨੁੱਖ ਨੂੰ ਪਾਣੀ ਵਰਗਾ ਬਣਨਾ ਚਹਿਦਾ ਹੈ |
ਸੰਖੇਪ ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਤੁਰਦੇ ਰਹਿਣ ਦਾ ਸੁਨੇਹਾ ਦਿੱਤਾ ਹੈ | ਪਾਣੀ ਦੇ ਵਰਗਾ ਮਨੁੱਖ ਨੂੰ ਆਪਣਾ ਕੰਮ ਕਰਦੇ ਜ਼ਿੰਦਗੀ ਬਤੀਤ ਕਰਨੀ ਜਰੂਰੀ ਹੈ | ਜੇ ਓਹ ਮਨੁੱਖ ਰੁਕ ਗਿਆ ਤਾ ਸਾਥੋਂ ਵਿਛੜ ਸਕਦਾ ਹੈ | ਇਸ ਲਈ ਉਸਨੂੰ ਪਾਣੀ ਵਾਂਗ ਤੁਰਦੇ ਰਹਿਣਾ ਚਹਿਦਾ ਹੈ |
ਪ੍ਰਸ਼ਨ 2 .’ਵਗਦੇ ਪਾਣੀ’ ਕਿਸ ਚੀਜ਼ ਦਾ ਪ੍ਰਤੀਕ ਹੈ?
ਉੱਤਰ – ਇਸ ਕਵਿਤਾ ਵਿੱਚ ਕਵੀ ਨੇ ਮਨੁੱਖ ਨੂੰ ਪਾਣੀ ਦਾ ਪ੍ਰਤੀਕ ਦੱਸਿਆ ਹੈ | ਜਿਵੇਂ ਮਨੁੱਖ ਨੂੰ ਰੁਕਣਾ ਨਹੀਂ ਚਹਿਦਾ ਹੈ | ਪਾਣੀ ਵੀ ਤੁਰਦਾ ਰਹਿੰਦਾ ਹੈ | ਉਸੀ ਤਰਾਂ ਮਨੁੱਖ ਨੂੰ ਚੱਲਦੇ ਰਹਿਣਾ ਜਰੂਰੀ ਹੈ | ਪਾਣੀ ਰੁਕਣ ਤੇ ਬਦਬੂ ਜਾ ਖਿਚੜ ਹੋ ਜਾਂਦਾ ਹੈ ਤੇ ਓਹ ਆਪਣੀ ਨਦੀ ਨਾਲੋਂ ਅਲੱਗ ਹੋ ਜਾਂਦਾ ਹੈ | ਮਨੁੱਖ ਜੇ ਰੁੱਕ ਗਿਆ ਤਾ ਉਸ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ | ਮਨੁੱਖ ਮਰ ਜਾਂਦਾ ਹੈ |
ਸੰਖੇਪ ਉੱਤਰ – ਵਗਦੇ ਪਾਣੀ ਨੂੰ ਮਨੁੱਖ ਦੇ ਤੁਰਨ ਦੇ ਪ੍ਰਤੀਕ ਗੱਲ ਕੀਤੀ ਗਈ ਹੈ | ਮਨੁੱਖ ਆਪਣੀ ਜ਼ਿੰਦਗੀ ਪਾਣੀ ਵਾਂਗ ਕਰ ਲਵੇ ਬੱਸ ਤੁਰਦਾ ਹੀ ਜਾਉਣਾ ਚਹਿਦਾ ਹੈ | ਰੁਕਣਾ ਨਹੀਂ ਚਹਿਦਾ ਹੈ |
ਪ੍ਰਸ਼ਨ 3 . ਫ਼ਕੀਰ ਦੀ ਸਦਾ ਕਵਿਤਾ ਵਿੱਚ ਕਵੀ ਨੇ ਪਾਠਕ ਲਈ ਕੀ ਸੁਨੇਹਾ ਦਿੱਤਾ ਹੈ?
ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਰੱਬ ਵੱਲੋਂ ਸੁਨੇਹਾ ਦਿੱਤਾ ਗਿਆ ਹੈ | ਰੱਬ ਨੇ ਮਨੁੱਖ ਨੂੰ ਸਭ ਨੂੰ ਖੁਸ਼ੀ ਦੇਣ ਦੀ ਗੱਲ ਕਹੀ ਹੈ | ਇਸ ਸੰਸਾਰ ਵਿੱਚ ਸਾਰੇ ਲੋਕਾਂ ਦੀ ਮੱਦਦ ਕਰੋ | ਸਭ ਦੇ ਦੁਖ ਸੁਖ ਦਾ ਸਾਥੀ ਬਣੋ | ਜਿਸ ਨਾਲ ਓਹਨਾਂ ਦੀ ਜ਼ਿੰਦਗੀ ਬਦਲ ਸਕੇ | ਤੁਸੀਂ ਓਹਨਾਂ ਲਈ ਖੜੋ | ਮੈ ਤੁਹਾਡੇ ਤੇ ਰਹਿਮਤਾਂ ਕਰ , ਤੁਹਾਨੂੰ ਆਪਣੀ ਛਤਰ ਛਾਇਆ ਵਿੱਚ ਰੱਖ ਲਉਗਾ | ਤੁਸੀਂ ਕਿਸੇ ਹੋਰ ਲਈ ਖੜੋ | ਓਹਨਾਂ ਦਾ ਸਾਥੀ ਬਣੋ | ਮੈ ਆਪਣਾ ਕੰਮ ਕਰਦਾ ਹੈ |
ਸੰਖੇਪ ਉੱਤਰ –ਇਸ ਕਵਿਤਾ ਵਿੱਚ ਮਨੁੱਖ ਨੂੰ ਰੱਬ ਨੇ ਕਵੀ ਰਾਹੀਂ ਇਹ ਸਮਝਾਉਣਾ ਕੀਤਾ ਹੈ ਕੀ ਓਹ ਆਪਣੀ ਜ਼ਿੰਦਗੀ ਵਿੱਚੋਂ ਕੁੱਝ ਚੀਜ਼ਾ ਦੁਜਿਆ ਨਾਲ ਵੰਡ ਦੇਵੇ | ਜੇ ਇੰਝ ਕਰੇਗਾ ਤਾ ਰੱਬ ਉਸ ਤੇ ਆਪਣੀ ਰਹਿਮਤ ਕਰਦਾ ਰਹੇਗਾ |
ਪ੍ਰਸ਼ਨ 4. ‘ਭਗਤ ਨੂੰ’ ਕਵਿਤਾ ਅਨੁਸਾਰ ਰੱਬ ਕਿੱਥੇ ਵੱਸਦਾ ਹੈ?
ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਆਪਣੇ ਅੰਦਰ ਰੱਬ ਨੂੰ ਲੱਭਣ ਦਾ ਯਤਨ ਕਰਨ ਲਈ ਕਿਹਾ ਹੈ | ਜਿਸ ਨਾਲ ਉਸ ਨੂੰ ਆਪਣੇ ਨਾਲ ਪਿਆਰ ਹੋਣਾ ਜਰੂਰੀ ਹੈ | ਆਪਣੀ ਗਲਵਕੜੀ ਵਿੱਚ ਰੱਬ ਨੂੰ ਮਹਿਸੂਸ ਕਰਨਾ ਹੈ | ਆਪਣੇ ਅੰਦਰ ਵੀ ਇੱਕ ਰੱਬ ਵੱਸਦਾ ਹੈ | ਸਾਨੂੰ ਉਸ ਨੂੰਵੀ ਪੁੱਜਣ ਦੀ ਲੋੜ ਹੈ | ਜੇ ਅਸੀਂ ਉਸਦੇ ਕਹਿਣੇ ਤੇ ਚਲੇ ਹਾਂ ਤਾ ਸਾਨੂੰ ਆਪਣਾ ਕਿਸੇ ਹੋਰ ਦੀ ਜਰੂਰਤ ਨਹੀਂ ਹੈ | ਆਪਣੇ ਅੰਦਰ ਦੇ ਰੱਬ ਨੂੰ ਸਮਝਣ ਦੀ ਲੋੜ ਹੈ |
ਸੰਖੇਪ ਉੱਤਰ – ਰੱਬ ਮਨੁੱਖ ਦੇ ਅੰਦਰ ਵੱਸਦਾ ਹੈ | ਇਸ ਦੁਨੀਆ ਵਿੱਚ ਮਨੁੱਖ ਰੱਬ ਨੂੰ ਲੱਭਣ ਦੇ ਯਤਨ ਕਰ ਰਿਹਾ ਹੈ | ਪਰ ਉਸਨੂੰ ਆਪਣੇ ਅੰਦਰ ਵੇਖਣ ਦੀ ਲੋੜ ਹੈ | ਆਪਣੇ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ |
ਪ੍ਰਸ਼ਨ 5. ‘ਭਗਤ ਨੂੰ’ ਕਵਿਤਾ ਦਾ ਕੇਂਦਰੀ ਭਾਵ ਲਿਖੇ।
ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਸਮਝਾਉਣਾ ਕੀਤਾ ਹੈ | ਮਨੁੱਖ ਨੂੰ ਆਪਣੇ ਅੰਦਰ ਦੇ ਰੱਬ ਨੂੰ ਪੁੱਜਣਾ ਹੈ | ਦੁਨੀਆ ਵਿੱਚ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ | ਰੱਬ ਸਭ ਦੇ ਵਿੱਚ ਵੱਸਦਾ ਹੈ | ਉਸਨੂੰ ਸਮਝਣ ਦੀ ਲੋੜ ਹੈ | ਮਨੁੱਖ ਸਭ ਤੋਂ ਪਹਿਲੇ ਆਪਣੇ ਨਾਲ ਪਿਆਰ ਹੋਣਾ ਜਰੂਰੀ ਹੈ | ਜੇ ਓਹ ਆਪਣੇ ਨਾਲ ਪਿਆਰ ਕਰ ਲਵੇਗਾ ਤਾ ਓਹ ਆਪਣੇ ਰੱਬ ਨੂੰ ਅਸਾਨੀ ਨਾਲ ਮਿਲ ਸਕਦਾ ਹੈ |
ਸੰਖੇਪ ਉੱਤਰ – ਇਸ ਕਵਿਤਾ ਦਾ ਕੇਂਦਰੀ ਭਾਵ ਹੈ , ਮਨੁੱਖ ਨੂੰ ਸਦਾ ਆਪਣੇ ਵਿੱਚ ਰੱਬ ਲੱਭਣ ਦੀ ਲੋੜ ਹੈ | ਦੁਨੀਆ ਵਿੱਚ ਜਿਨੇ ਵੀ ਲੋਕ ਹਨ ਸਭ ਵਿੱਚ ਰੱਬ ਵੱਸਦਾ ਹੈ | ਪਰ ਜਰੂਰਤ ਆਪਣੇ ਅੰਦਰ ਦੇ ਰੱਬ ਦੀ ਹੈ | ਆਪਣੇ ਮਨ ਦੀ ਹੈ |
ਪ੍ਰਸ਼ਨ 6. ਭਾਗ (ਉ) Answer
ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-
ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਉਹਦੇ ਨੇ,
ਖੜੋ ਦੇ ਬੁਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।
ਪ੍ਰਸੰਗ :- ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਕਵਿਤਾ ਵਗਦੇ ਪਾਣੀ ਨੂੰ ਡਾ, ਦਿਵਾਨ ਸਿੰਘ ਕਾਲਪਾਣੀ {੧੮੯੭- ੧੯੪੪ } ਨੇ ਲਿਖੀ ਹੈ | ਇਸ ਵਿੱਚ ਲੇਖਕ ਮਨੁੱਖ ਦੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਹੈ | ਜਦੋਂ ਤੱਕ ਮਨੁੱਖ ਜਿੰਦਾਂ ਹੈ | ਓਹ ਆਪਣਾ ਕੰਮ ਕਰਦਾ ਰਹੇ ਰੁਕੇ ਨਾ | ਜੇ ਓਹ ਰੁਕ ਗਿਆ ਤਾ ਓਹ ਸਾਡੇ ਤੋਂ ਵਿਛੜ ਜਾਏਗਾ | ਇਸ ਲਈ ਉਸਨੂੰ ਤੁਰਨ ਲਈ , ਆਪਣਾ ਕੰਮ ਕਰਦੇ ਰਹਿਣ ਲਈ ਕਿਹਾ ਹੈ | ਜਿਵੇਂ ਪਾਣੀ ਆਪਣੇ ਰਸਤੇ ਵਿੱਚ ਆਪਣਾ ਕੰਮ ਕਰਦਾ ਹੈ | ਲੋਕਾਂ ਨੂੰ ਵੀ ਮਿਲਦਾ ਹੈ | ਠੀਕ ਪਾਣੀ ਵਾਂਗ ਮਨੁੱਖ ਨੂੰ ਵੀ ਤੁਰਦੇ ਚੱਲਦੇ ਰਹਿਣਾ ਚਹਿਦਾ ਹੈ |
ਵਿਆਖਿਆ – ਇਸ ਕਾਵਿ ਟੁਕੜਾ ਵਿੱਚ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਹ ਟੁਕੜਾ ਵਗਦੇ ਪਾਣੀ ਵਿੱਚੋਂ ਲਈ ਗਈ ਹੈ | ਇਹ ਕਵਿਤਾ ਵਿੱਚ ਮਨੁੱਖ ਨੂੰ ਪਾਣੀ ਵਾਂਗ ਬਣਨ ਲਈ ਕਿਹਾ ਗਿਆ ਹੈ | ਇਸ ਟੁਕੜਾ ਵਿੱਚ ਮਨੁੱਖ ਨੂੰ ਚੱਲਦੇ ਹੀ ਰਹਿਣਾ ਚਹਿਦਾ ਹੈ | ਮਨੁੱਖ ਚੱਲਦਾ ਹੀ ਸੋਹਣੇ ਲੱਗਦੇ ਹਨ | ਜੇ ਇਹ ਖੜ ਜਾਣ ਤਾ ਬਦਬੂ ਮਾਰਦੇ ਹਨ | ਜਿਵੇਂ ਚਿੱਕੜ ਨਾਲ ਬਦਬੂ ਆਉਂਦੀ ਹੈ | ਜੇ ਮਨੁੱਖ ਖੜ ਜਾਂਦਾ ਹੈ ਤਾ ਮਰ ਜਾਂਦਾ ਹੈ | ਇਸ ਲਈ ਉਸ ਨੂੰ ਚੱਲਦਾ ਹੀ ਰਹਿਣਾ ਚਹਿਦਾ ਹੈ |
ਸੰਖੇਪ ਉੱਤਰ – ਇਸ ਟੁਕੜਾ ਵਿੱਚ ਕਵੀ ਨੇ ਮਨੁੱਖ ਨੂੰ ਚੱਲਦੇ ਹੀ ਰਹਿਣਾ ਚਹਿਦਾ ਹੈ | ਜੇ ਓਹ ਰੁਕ ਗਿਆ ਤਾ ਮਰ ਜਾਏਗਾ | ਇਸ ਲਈ ਮਨੁੱਖ ਨੂੰ ਚੱਲਦੇ ਰਹਿਣਾ ਚਹਿਦਾ ਹੈ |
ਭਾਗ (ਅ) Answer
ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-
ਤੇ ਸਭ ਦਾ ਰੱਬ,
ਭੰਡਾਰ ਖੋਲ੍ਹ ਦਏਗਾ, ਤੁਹਾਡੇ ਲਈ,
ਰਹਿਮਤਾਂ ਦੇ, ਰਹਿਮਾਂ ਦੇ, ਬਖ਼ਸ਼ਸ਼ਾਂ ਦੇ,
ਤੇ ਸਦਾ ਰੱਖੇਗਾ ਤੁਹਾਨੂੰ,
ਛਤਰ-ਛਾਇਆ ਹੇਠ ਆਪਣੀ।
ਪ੍ਰਸੰਗ – ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਕਵਿਤਾ ਫਕੀਰ ਦੀ ਸਦਾ ਡਾ, ਦਿਵਾਨ ਸਿੰਘ ਕਾਲਪਾਣੀ {੧੮੯੭- ੧੯੪੪ } ਨੇ ਲਿਖੀ ਹੈ | ਇਸ ਕਵਿਤਾ ਵਿੱਚ ਰੱਬ ਨੇ ਮਨੁੱਖ ਨੂੰ ਸੁਨੇਹਾ ਦਿੱਤਾ ਹੈ | ਤੁਸੀਂ ਆਪਣੀ ਹਰ ਚੀਜ਼ ਵੰਡਣੀ ਸ਼ੁਰੂ ਕਰ ਦਿਓ | ਮੈ ਤੁਹਾਡੇ ਤੇ ਰਿਹਮਤ ਕਰ ਦੀਆ ਗਾਂ | ਮਨੁੱਖ ਦੀ ਝੋਲੀ ਖੁਸ਼ੀਆ ਨਾਲ ਭਰ ਦੇਵਾਂਗਾ | ਤੁਸੀਂ ਇਸ ਜੀਵਨ ਵਿੱਚ ਸਭ ਨੂੰ ਖੁਸ਼ੀ , ਉੱਦਮ , ਹਾਸੇ ਖੇੜੇ ਦਿਓ | ਮੈ ਤੁਹਾਡਾ ਹੈ | ਤੁਸੀਂ ਲੋਕਾਂ ਦੇ ਬਣਨ ਦੀ ਅਪੀਲ ਕੀਤੀ ਹੈ |
ਵਿਆਖਿਆ – ਇਹ ਕਾਵਿ ਟੁਕੜਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਹ ਟੁਕੜਾ ਫਕੀਰ ਦਾ ਸਦਾ ਵਿੱਚੋਂ ਹੈ | ਇਸ ਵਿੱਚ ਮਨੁੱਖ ਨੂੰ ਆਪਣੀ ਹਰ ਖੁਸ਼ੀ ਦੁਜਿਆ ਨਾਲ ਵੰਡਣ ਲਈ ਰੱਬ ਨੇ ਸੁਨੇਹਾ ਦਿੱਤਾ ਹੈ | ਜੇ ਅਸੀਂ ਆਪਣੇ ਨੇੜੇ ਦੇ ਲੋਕਾਂ ਨੂੰ ਕੁੱਝ ਖੁਸ਼ੀਆ , ਉੱਦਮ , ਦੁਖ , ਸੁਖ , ਵੰਡਦੇ ਹੈ | ਸਾਡੇ ਲਈ ਰੱਬ ਆਪਣਾ ਦਰ ਖੋਲ ਦਏਗਾ | ਸਾਨੂੰ ਹੁਮੇਸ਼ਾਂ ਸਾਡੇ ਕੰਮ ਲਈ ਮਿਹਰਬਾਨੀ ਕਰਦਾ , ਆਪਣੀ ਕਿਰਪਾ ਦੇ ਤੇ ਆਪਣੀ ਆਸ਼ੀਰਵਾਦ ਦੇੰਦਾ ਰਹੇਗਾ | ਸਾਨੂੰ ਹਰ ਵੇਲੇ ਆਪਣੀ ਛਤਰ ਛਾਇਆ ਵਿੱਚ ਰੱਖੇਗਾ | ਬੱਸ ਰੱਬ ਸਾਥੋਂ ਦੁਨੀਆ ਦੇ ਦੁਖ ਸੁਖ ਦਾ ਸਾਥੀ ਬਣਨ ਦਾ ਸੁਨੇਹਾ ਦੇ ਰਿਹਾ ਹੈ
ਸੰਖੇਪ ਉੱਤਰ – ਇਸ ਟੁਕੜੀ ਵਿੱਚ ਰੱਬ ਨੇ ਮਨੁੱਖ ਨੂੰ ਸਮਝਾਇਆ ਹੈ | ਜੇ ਤੂ ਆਪਣੀ ਜ਼ਿੰਦਗੀ ਵਿੱਚ ਕੁੱਝ ਲੋਕਾਂ ਦੇ ਸੁਖ ਦੁਖ ਦਾ ਸਾਥ ਦੇੰਦਾ ਹੈ | ਮੈ ਤੇਰੇ ਲਈ ਆਪਣਾ ਦਰਵਾਜਾ ਖੋਲ ਕੇ ਰੱਖ ਦੀਆ ਗਾਂ | ਸਦਾ ਤੇਨੂੰ ਆਪਣੀ ਰਹਿਮਤ , ਆਸਰੇ ਵਿੱਚ ਅਤੇ ਛਤਰ ਛਾਇਆ ਹੇਠਾਂ ਰੱਖਾ ਗਾ |
ਪ੍ਰਸ਼ਨ 7. ਭਾਗ (ਉ) Answer
ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ:-
ਗੱਫੇ ਦਿਹ ਭਰ-ਭਰ ਬਾਟੇ,
ਪਿਆਰ ਦੇ, ਉੱਦਮ ਦੇ, ਖੁਸ਼ੀ ਦੇ, ਖੇਡ ਦੇ।
ਵਿਆਖਿਆ – ਇਸ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਸਤਰਾਂ ਫਕੀਰ ਦਾ ਸਦਾ ਕਵਿਤਾ ਵਿੱਚੋਂ ਹੈ | ਇਸ ਵਿੱਚ ਰੱਬ ਨੇ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੁੱਝ ਗੱਫੇ ਵੰਡਣ ਲਈ ਕਿਹਾ ਹੈ | ਮਨੁੱਖ ਦੁਜਿਆ ਨਾਲ ਪਿਆਰ ਦੇ , ਖੁਸ਼ੀ ਦੇ , ਉੱਦਮ ਦੇ , ਖੇੜੇ ਵੰਡਣ ਦਾ ਸੁਨੇਹਾ ਦਿੱਤਾ ਹੈ | ਮਨੁੱਖ ਨੂੰ ਰੱਬ ਨੇ ਸਿੱਧੇ ਤੋਰ ਤੇ ਆਪਣੀ ਅਤੇ ਦੂਜੇ ਦੀ ਜ਼ਿੰਦਗੀ ਦਾ ਸਾਥੀ ਅਤੇ ਦੁਖ ਸੁਖ ਸਮਝਣ ਲਈ ਪ੍ਰੇਰਿਆ ਹੈ |
ਸੰਖੇਪ ਉੱਤਰ – ਇਸ ਸਤਰਾਂ ਵਿੱਚ ਮਨੁੱਖ ਨੂੰ ਗੱਫੇ ਦੇ ਵਿੱਚ ਆਪਣੇ ਨੇੜੇ ਦੇ ਲੋਕਾਂ ਨੂੰ ਖੁਸ਼ੀਆ , ਊਦਮ , ਪਿਆਰ ਅਤੇ ਆਦਿ ਜ਼ਿੰਦਗੀ ਦੀ ਚੀਜ਼ਾਂ ਨੂੰ ਵੰਡਣ ਦਾ ਸੁਨੇਹਾ ਦਿੱਤਾ ਹੈ | ਇਸ ਤਹਿਤ ਰੱਬ ਓਹਨਾਂ ਤੇ ਆਪਣੀ ਕਿਰਪਾ ਬਣੇਗਾ |
ਭਾਗ (ਅ) Answer
ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ:-
ਮੈਨੂੰ ਜਾਣੇ ਬਿਨਾ ਰੱਬ ਨੂੰ ਨਾ ਜਾਣੇਗਾ।
ਵਿਆਖਿਆ – ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਸਤਰਾਂ ਭਗਤ ਨੂੰ ਕਵਿਤਾ ਵਿੱਚੋਂ ਹੈ | ਇਸ ਵਿੱਚ ਰੱਬ ਨੂੰ ਆਪਣੇ ਵਿੱਚ ਲੱਭਣ ਦੇ ਲਈ ਲੇਖਕ ਨੇ ਸਮਝਾਇਆ ਹੈ | ਇਸ ਸਤਰਾਂ ਵਿੱਚ ਸਾਡੇ ਅੰਦਰੋਂ ਹੀ ਸਾਨੂੰ ਕਿਹਾ ਜਾ ਰਿਹਾ ਹੈ ਕੀ ਪਹਿਲੇ ਆਪਣੇ ਆਪ ਨੂੰ ਜਾਣੋ | ਜੇ ਆਪਣੇ ਆਪ ਨੂੰ ਨਹੀਂ ਜਾਣ ਪਾਉਗੇ , ਰੱਬ ਨੂੰ ਨਹੀਂ ਜਾਣੋਗੇ | ਜੇ ਆਪਣੇ ਆਪ ਵਿੱਚ ਰੱਬ ਲੱਭ ਲਿਆ ਤਾ ਰੱਬ ਨੂੰ ਤੁਸੀਂ ਮਿਲ ਚੁੱਕੇ ਹੋ | ਓਸਨੂੰ ਤੁਸੀਂ ਸਮਝ ਚੁੱਕੇ ਹੋ | ਰੱਬ ਸਾਡੇ ਮਨਾ ਦੇ ਅੰਦਰ ਵੱਸਦਾ ਹੈ |
ਸੰਖੇਪ ਉੱਤਰ – ਇਸ ਸਤਰਾਂ ਵਿੱਚ ਮਨੁੱਖ ਦੇ ਅੰਦਰੋਂ ਸੁਨੇਹਾ ਆਇਆ ਹੈ | ਸਭ ਤੋਂ ਪਹਿਲੇ ਆਪਣੇ ਅੰਦਰ ਦੇ ਰੱਬ ਨੂੰ ਜਾਣਨਾ ਜਰੂਰੀ ਹੈ | ਜੇ ਅਸੀਂ ਉਸਨੂੰ ਨਾ ਸਮਝ ਸਕੇ ਤਾ ਰੱਬ ਨੂੰ ਕਿਵੇ ਜਾਣਗੇ | ਇਸ ਲਈ ਸਭ ਤੋਂ ਪਹਿਲੇ ਅੰਦਰ ਦੇ ਰੱਬ ਨੂੰ ਮਿਲੋ | ਰੱਬ ਤੁਹਾਨੂੰ ਆਪ ਮਿਲੇਗਾ |
ਭਾਗ (ਅ) Answer
ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ:-
ਮੈਨੂੰ ਜਾਣੇ ਬਿਨਾ ਰੱਬ ਨੂੰ ਨਾ ਜਾਣੇਗਾ।
ਵਿਆਖਿਆ – ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਸਤਰਾਂ ਭਗਤ ਨੂੰ ਕਵਿਤਾ ਵਿੱਚੋਂ ਹੈ | ਇਸ ਵਿੱਚ ਰੱਬ ਨੂੰ ਆਪਣੇ ਵਿੱਚ ਲੱਭਣ ਦੇ ਲਈ ਲੇਖਕ ਨੇ ਸਮਝਾਇਆ ਹੈ | ਇਸ ਸਤਰਾਂ ਵਿੱਚ ਸਾਡੇ ਅੰਦਰੋਂ ਹੀ ਸਾਨੂੰ ਕਿਹਾ ਜਾ ਰਿਹਾ ਹੈ ਕੀ ਪਹਿਲੇ ਆਪਣੇ ਆਪ ਨੂੰ ਜਾਣੋ | ਜੇ ਆਪਣੇ ਆਪ ਨੂੰ ਨਹੀਂ ਜਾਣ ਪਾਉਗੇ , ਰੱਬ ਨੂੰ ਨਹੀਂ ਜਾਣੋਗੇ | ਜੇ ਆਪਣੇ ਆਪ ਵਿੱਚ ਰੱਬ ਲੱਭ ਲਿਆ ਤਾ ਰੱਬ ਨੂੰ ਤੁਸੀਂ ਮਿਲ ਚੁੱਕੇ ਹੋ | ਓਸਨੂੰ ਤੁਸੀਂ ਸਮਝ ਚੁੱਕੇ ਹੋ | ਰੱਬ ਸਾਡੇ ਮਨਾ ਦੇ ਅੰਦਰ ਵੱਸਦਾ ਹੈ |
ਸੰਖੇਪ ਉੱਤਰ – ਇਸ ਸਤਰਾਂ ਵਿੱਚ ਮਨੁੱਖ ਦੇ ਅੰਦਰੋਂ ਸੁਨੇਹਾ ਆਇਆ ਹੈ | ਸਭ ਤੋਂ ਪਹਿਲੇ ਆਪਣੇ ਅੰਦਰ ਦੇ ਰੱਬ ਨੂੰ ਜਾਣਨਾ ਜਰੂਰੀ ਹੈ | ਜੇ ਅਸੀਂ ਉਸਨੂੰ ਨਾ ਸਮਝ ਸਕੇ ਤਾ ਰੱਬ ਨੂੰ ਕਿਵੇ ਜਾਣਗੇ | ਇਸ ਲਈ ਸਭ ਤੋਂ ਪਹਿਲੇ ਅੰਦਰ ਦੇ ਰੱਬ ਨੂੰ ਮਿਲੋ | ਰੱਬ ਤੁਹਾਨੂੰ ਆਪ ਮਿਲੇਗਾ |
Comments are closed