ਪ੍ਰਸ਼ਨ 1. ਇੱਕ ਪਿਆਲਾ ਪਾਣੀ” ਕਵਿਤਾ ਵਿੱਚ ਬੀਰਬਲ, ਬਾਦਸ਼ਾਹ ਅਕਬਰ ਪਾਸੋਂ ਇੱਕ ਪਿਆਲਾ ਪਾਣੀ ਦਾ ਮੁੱਲ ਕੀ ਤੇ ਕਿਵੇਂ ਪੁਆਉਂਦਾ ਹੈ ?

ਉੱਤਰ – ਇਸ ਕਵਿਤਾ ਵਿੱਚ ਪਾਣੀ ਅਤੇ ਰਾਜ ਭਾਗ ਨੂੰ ਲੈਕਰ ਵਾਰਤਾਲਾਪ ਹੋਈ ਹੈ | ਇਹ ਵਰਤਾ ਬੀਰਬਲ ਅਤੇ ਅਕਬਰ ਬਾਦਸ਼ਾਹ ਵਿਚਕਾਰ ਹੋਈ ਹੈ | ਅਕਬਰ ਨੂੰ ਪਿਆਸ ਲੱਗੀ ਹੁੰਦੀ ਹੈ | ਉਸਦੇ ਸੈਨਿਕ ਉਸ ਲਈ ਪਾਣੀ ਲਿਆ ਕੇ ਦੇਂਦੇ ਹਨ | ਪਾਣੀ ਪੀਂਦੇ ਨੂੰ ਬੀਰਬਲ ਰੋਕ ਦੇੰਦਾ ਹੈ | ਅਕਬਰ ਨੂੰ ਪੁੱਛਦਾ ਹੈ ਤੁਸੀਂ ਇਸ ਪਾਣੀ ਦਾ ਕੀ ਮੂਲ ਦੇ ਸਕਦੇ ਹੋ | ਜੇ ਤੁਸੀਂ ਮਰ ਰਹੇ ਹੋ ਪਾਣੀ ਦਾ ਬਸ ਕੁੱਝ ਹੀ ਪਿਆਲਾ ਰਹਿੰਦਾ ਹੈ | ਸਰਕਾਰ ਕੀਮਤੀ ਕੀ ਦਿਓਗੇ | ਅਕਬਰ ਕਹਿੰਦਾ ਜੇ ਅਸੀਂ ਘੜੀ ਆਵੈ ਤਾ ਮੈ ਆਪਣਾ ਰਾਜ ਭਾਗ ਅੱਧਾ ਭੇਟ ਦੇਵਾਂਗਾ | ਪਾਣੀ ਪੀਣ ਤੋਂ ਬਾਅਦ ਬੀਰਬਲ ਨੇ ਪੁੱਛਿਆ ਕੀ ਜੇ ਇਹ ਪਾਣੀ ਤੁਹਾਡੇ ਸ਼ਰੀਰ ਅੰਦਰ ਰੁਕ ਜਾਵੇ , ਫਿਰ ਕੀ ਤੁਕ ਆਪਣਾ ਰਾਜ ਦਿਓਗੇ | ਅਕਬਰ ਬੋਲਿਆ ਮੈ ਫਿਰ ਆਪਣਾ ਅੱਧਾ ਰਾਜ ਭਾਗ ਫੋਰਨ ਭੇਟ ਕਰ ਆਵਾ | ਬੀਰਬਲ ਆਖੈ ਕੀ ਤੁਹਾਡਾ ਰਾਜ ਭਾਗ ਇੱਕ ਪਾਣੀ ਦੇ ਪਿਆਲੇ ਨੇ ਕਹੋ ਲੈਣ ਹੈ | ਅੰਤ ਵਿੱਚ ਬੀਰਬਲ ਕਹਿੰਦਾ ਹੈ ਕੀ ਰੱਬ ਦੀ ਕਿਰਪਾ ਨਿਆਰੀ ਹੈ ਓਹ ਇਸ ਪਾਣੀ ਨੂੰ ਸਭ ਕੋਲ ਮੁਫ਼ਤ ਪੁਚਾਉਂਦਾ ਹੈ | ਬਣਦਾ ਉਸ ਰੱਬ ਬਖਸ਼ਸ਼ ਦਾ ਬੰਦਾ ਕੀ ਮੂਲ ਪਾਵੈ |

ਸੰਖੇਪ ਉੱਤਰ – ਇੱਕ ਪਿਆਲਾ ਪਾਣੀ ਕਵਿਤਾ ਵਿੱਚ ਬੀਰਬਲ ਅਤੇ ਅਕਬਰ ਦੇ ਵਰਤਾ ਵਿੱਚ ਇੱਕ ਪਿਆਲੇ ਦੀ ਕੀਮਤ ਆਪਣਾ ਅੱਧਾ ਰਾਜ ਭਾਗ ਭੇਟ ਦੇਣ ਨੂੰ ਤਿਆਰ ਹੋ ਜਾਂਦਾ ਹੈ | ਇਸ ਕਵਿਤਾ ਵਿੱਚ ਰਾਜ ਭਾਗ ਅਤੇ ਪਾਣੀ ਵਿੱਚ ਕੋਣ ਜਿਆਦਾ ਜਰੂਰੀ ਹੈ |

ਪ੍ਰਸ਼ਨ 2. ਸੁਥਰਾ ਜਾਂ ਸੁਥਰੇ ਸ਼ਬਦ ਕਿਸ ਲਈ ਵਰਤਿਆ ਗਿਆ ਹੈ ?

ਉੱਤਰ – ਇਸ ਕਵਿਤਾ ਵਿੱਚ ਪਾਣੀ ਅਤੇ ਅਕਬਰ ਦੇ ਰਾਜ ਭਾਗ ਵਿੱਚ ਕੋਣ ਜਿਆਦਾ ਕੀਮਤੀ ਹੈ ਉਸ ਨੂੰ ਦਰਸਾਉਂਦੇ ਹੋਏ ਗੱਲ ਕੀਤੀ ਗਈ ਹੈ | ਇਸ ਵਿੱਚ ਪਾਣੀ ਅਤੇ ਰਾਜ ਭਾਗ ਦੇ ਬਾਅਦ ਪਾਣੀ ਨੂੰ ਰੱਬ ਦਾ ਮੁਫ਼ਤ ਤੋਫ਼ਾ ਕਿਹਾ ਗਿਆ ਹੈ | ਬੰਦਾ ਪਾਣੀ ਲਈ ਆਪਣਾ ਸਭ ਕੁੱਝ ਗਵਾ ਸਕਦਾ ਹੈ | ਉਸ ਨੂੰ ਪਾਣੀ ਦੀ ਲੋੜ ਹੈ | ਰੱਬ ਦੀ ਕਿਰਪਾ ਵੇਖੋ ਪਾਣੀ ਮੁਫ਼ਤ ਮਿਲ ਰਿਹਾ ਹੈ | ਸਾਨੂੰ ਰੱਬ ਦੇ ਇਸ ਕੰਮ ਲਈ ਕੀ ਮੂਲ ਪਾਉਣਾ ਚਹਿਦਾ ਹੈ | ਇਹ ਰੱਬ ਦਿਲ ਦਾ ਸਾਫ ਹੈ | ਅਸੀਂ ਉਸਦੇ ਇਸ ਲੀਲਾ ਦਾ ਸ਼ੁਕਰਗੁਜ਼ਰ ਹੋਵਾਂਗੇ |

ਸੰਖੇਪ ਉੱਤਰ – ਸੁਥਰਾ ਸ਼ਬਦ ਰੱਬ ਦੇ ਸਾਫ ਮਨ ਵਰਤੀਆਂ ਹੈ | ਉਸ ਦੀ ਲੀਲਾ ਸਭ ਨੂੰ ਮੁਫ਼ਤ ਪਾਣੀ ਦੇਂਦੀ ਹੈ | ਓਹ ਸਭ ਨੂੰ ਇੱਕ ਸਮਾਨ ਰੱਖਦਾ ਹੈ |

ਪ੍ਰਸ਼ਨ 3. ਇੱਕ ਪਿਆਲਾ ਪਾਣੀਂ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ – ਇਸ ਕਵਿਤਾ ਦਾ ਭਾਵ ਹੈ ਕੀ ਮਨੁੱਖ ਨੂੰ ਪਾਣੀ ਦੀ ਜਿਆਦਾ ਲੋੜ ਹੈ | ਇਹ ਪਾਣੀ ਵੱਡੇ ਵੱਡੇ ਰਾਜਿਆ ਨੂੰ ਮਾਤ ਦੇ ਦੇੰਦਾ ਹੈ | ਇਸ ਵਿੱਚ ਜਿਵੇਂ ਅਕਬਰ ਨੂੰ ਪਿਆਸ ਲੱਗਣ ਤੇ ਬੀਰਬਲ ਵੱਲੋਂ ਪੁੱਛੇ ਸਵਾਲਾਂ ਤੇ ਅਕਬਰ ਆਪਣਾ ਅੱਧਾ ਰਾਜ ਭਾਗ ਭੇਟ ਕਰਨ ਨੂੰ ਤਿਆਰ ਹੋ ਜਾਂਦਾ ਹੈ | ਇਸ ਗੱਲ ਨੂੰ ਅਸੀਂ ਸਮਝ ਸਕਦੇ ਹੈ ਕੀ ਪਾਣੀ ਦਾ ਮੂਲ ਬਹੁਤ ਵੱਡਾ ਹੈ | ਪਰ ਰੱਬ ਦੀ ਲੀਲਾ ਵੀ ਵੇਖੋ ਇਹ ਪਾਣੀ ਮੁਫ਼ਤ ਵਿੱਚ ਸਨੂੰ ਬਿਨਾਂ ਕਿਸੇ ਭੈਦਭਾਵ ਦੇ ਦਿੱਤਾ ਜਾ ਰਿਹਾ ਹੈ | ਅਸੀਂ ਉਸ ਦੀ ਕਿਰਪਾ ਦਾ ਮੂਲ ਨਹੀਂ ਉੱਤਰ ਸਕਦੇ ਬੱਸ ਸ਼ੁਕਰਗੁਜ਼ਾਰ ਹੋ ਸਕਦੇ ਹੈ |

ਸੰਖੇਪ ਉੱਤਰ – ਇੱਕ ਪਿਆਲਾ ਪਾਣੀ ਕਵਿਤਾ ਵਿੱਚ ਪਾਣੀ ਨੂੰ ਰਾਜ ਭਾਗ ਤੋਂ ਵੱਡਾ ਮੂਲ ਮਿਲਿਆ ਹੈ | ਇਹ ਪਾਣੀ ਸਾਨੂੰ ਰੱਬ ਮੁਫ਼ਤ ਦੇ ਰਿਹਾ ਹੈ | ਉਸਦੀ ਇਸ ਕਿਰਪਾ ਦਾ ਅਸੀਂ ਕੀ ਮੂਲ ਪਾ ਸਕਦੇ ਹੈ | ਇਹ ਬੱਸ ਉਸਦੀ ਮਿਹਰ ਹੈ |

ਪ੍ਰਸ਼ਨ 4. ਗ਼ਲਤ ਵਹਿਮੀਆਂ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖ ?

ਉੱਤਰ – ਇਸ ਕਵਿਤਾ ਵਿੱਚ ਮਨੁੱਖ ਕਿਵੇ ਗਲਤ ਫਹਿਮੀਆ ਦਾ ਸ਼ਿਕਰ ਹੁੰਦਾ ਵਿਖਿਆ ਜਾ ਸਕਦਾ ਹੈ | ਉਸ ਮਨੁੱਖ ਨਾਲ ਲੋਕ ਕਿਵੇ ਦਾ ਵਿਵਹਾਰ ਕਰਦੇ ਹਨ | ਕਿਵੇ ਉਸ ਨਾਲ ਠੱਗੀ ਕਰਦੇ ਹਨ | ਇਹਨਾਂ ਗੱਲਾਂ ਤੋਂ ਲੇਖਕ ਨੇ ਮਨੁੱਖ ਨੂੰ ਸਿੱਖ ਲੈਣ ਨੂੰ ਸਮਝਾਇਆ ਹੈ | ਮਨੁੱਖ ਨੂੰ ਜਿਵੇਂ ਜਿਵੇਂ ਪੜ੍ਹਨਾ ਸਮਝਣਾ ਆ ਜਾਏਗਾ ਉਸ ਨਾਲ ਇਸ ਦੁਨੀਆ ਦੇ ਲੋਕਾਂ ਦੀ ਸਮਝ ਆਉਂਦੀ ਜਾਏਗੀ | ਮਨੁੱਖ ਨੂੰ ਮੂਰਖ ਸਮਝਣ ਵਾਲੇ ਗਲਤ ਫਹਿਮੀਆ ਵਿੱਚ ਪਾ ਦੇਂਦੇ ਹਨ | ਮਨੁੱਖ ਨੂੰ ਹਰ ਜੱਗਾ ਤੋਂ ਸ਼ਿਕਾਰ ਹੋਣਾ ਪੈਂਦਾ ਹੈ | ਜੇ ਮਨੁੱਖ ਇਹਨਾਂ ਗਲਤ ਫਹਿਮੀਆ ਨੂੰ ਸਮਝੇ ਤਾ ਓਹ ਆਪਣੇ ਆਪ ਅਤੇ ਨੇੜੇ ਦੇ ਲੋਕਾਂ ਦੇ ਮਨਾ ਨੂੰ ਸਾਫ ਕਰ ਸਕਦਾ ਹੈ | ਓਹਨਾਂ ਦਾ ਜੀਵਨ ਸਹੀ ਹੋ ਸਕਦਾ ਹੈ |

ਸੰਖੇਪ ਉੱਤਰ – ਇਸ ਕਵਿਤਾ ਦਾ ਭਾਵ ਹੈ ਕੀ ਮਨੁੱਖ ਨੂੰ ਪੜ੍ਹਨ ਦੇ ਨਾਲ ਨਾਲ ਸਿੱਖਿਆ ਮਿਲਦੀ ਹੈ | ਉਸ ਨੂੰ ਪੜ੍ਹਨ ਨਾਲ ਇਹ ਗਲਤ ਫਹਿਮੀਆ ਦੂਰ ਕਰਨ ਦਾ ਮੋਕਾ ਮਿਲਦਾ ਹੈ | ਦੁਜਿਆ ਅਤੇ ਆਪਣਾ ਜੀਵਨ ਸਾਫ ਸੁਥਰਾ ਕਰ ਸਕਦਾ ਹੈ |

ਪ੍ਰਸ਼ਨ 5. ਗ਼ਲਤ ਫ਼ਹਿਮੀਆਂ’ ਕਵਿਤਾ ਅਨੁਸਾਰ ਬੰਦਾ ਬਣਾਉਣ ਸਮੇਂ ਰੱਬ ਬੰਦੇ ਦੇ ਕੰਨ ਵਿੱਚ ਕੀ ਕਹਿੰਦਾ ਹੈ ?

ਉੱਤਰ – ਇਸ ਕਵਿਤਾ ਵਿੱਚ ਬੰਦੇ ਨੂੰ ਜਿਸ ਜੱਗ ਤੇ ਗਲਤ ਫਹਿਮੀਆ ਦਾ ਸ਼ਿਕਾਰ ਹੁੰਦੇ ਵਿਖਾਇਆ ਗਿਆ ਹੈ | ਇਸ ਕਵਿਤਾ ਵਿੱਚ ਰੱਬ ਨੇ ਬੰਦੇ ਦੇ ਕੰਨ ਵਿੱਚ ਕਹਿੰਦਾ ਹੈ ਕੀ ਮੈ ਤੇਰੇ ਜਿਹਾ ਹੋਰ ਨਹੀਂ ਬਣਾਇਆ ਹੈ | ਤੂੰ ਬੱਸ ਆਪਣੀ ਆਕੜ ਦਾ ਖੁਦ ਸ਼ਿਕਾਰ ਹੋਇਆ ਹੈ | ਜਿਸ ਤਰੀਕੇ ਦਾ ਤੇਨੂੰ ਬਣਾਇਆ ਸੀ | ਉਸ ਤਰੀਕੇ ਨੇ ਸਮਝ | ਇਹ ਦੁਨੀਆ ਗਲਤ ਫਹਿਮੀਆ ਦੀ ਸ਼ਿਕਾਰ ਹੈ | ਖੁਦ ਵੀ ਇਸ ਚੀਜ਼ ਵਿੱਚੋਂ ਬਾਹਰ ਆਕਰ ਵੇਖ ਤੇ ਆਪਣੇ ਆਪ ਦੇ ਨਾਲ ਨਾਲ ਲੋਕਾਂ ਦਾ ਵੀ ਭਲਾ ਕਰ | ਮੈ ਤਾ ਬੱਸ ਸਾਫ ਲੋਕ ਭੇਜੇ ਸਨ | ਓਹਨਾਂ ਆਪਣੀ ਇੱਕ ਪੁਸ਼ਕ ਪਾ ਲਈ ਹੈ | ਪਰ ਮਨੁੱਖ ਤੂੰ ਆਪਣੇ ਅ[ਪਨੂੰ ਸਮਝ ਤੇ ਪੜ੍ਹਕੇ ਇਹਨਾਂ ਚੀਜ਼ਾਂ ਤੋਂ ਦੂਰ ਹੋ | ਇੱਕ ਚੰਗਾ ਜੀਵਨ ਬਤੀਤ ਕਰ ਨਾਲ ਹੀ ਦੁਜਿਆ ਨੂੰ ਪ੍ਰੇਰਨਾ ਦਿੰਦਾ ਰਿਹਾ ਕਰ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਰੱਬ ਨੇ ਕਿਹਾ ਕੀ ਮੈ ਜੋ ਤੇਨੂੰ ਬਣਾਇਆ ਹੈ | ਓਹ ਤੂੰ ਬਣਿਆ ਨਹੀਂ | ਤੇਨੂੰ ਆਪਣੀ ਆਕੜ ਮਾਰ ਰਾਹੀਂ ਹੈ | ਅਕਲ ਤੇ ਹੱਥ ਮਾਰ ਕੇ ਆਪਣੇ ਜੀਵਨ ਵਿੱਚ ਪੜ੍ਹ ਲਿਖ ਕੇ ਆਪਣਾ ਤੇ ਲੋਕਾਂ ਨੂੰ ਗਲਤ ਫਹਿਮੀਆ ਤੋਂ ਦੂਰ ਕਰ ਅਤੇ ਚੰਗਾ ਜੀਵਨ ਬਤੀਤ ਕਰ |

ਪ੍ਰਸ਼ਨ 6. ਜੇਕਰ ਬੰਦਾ ਗ਼ਲਤ ਫ਼ਹਿਮੀਆਂ ਛੱਡ ਦੇਵੇ ਤਾਂ ਇਹ ਸੰਸਾਰ ਕਿਹੋ ਜਿਹਾ ਬਣ ਸਕਦਾ ਹੈ?

ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਗਲਤ ਫਹਿਮੀਆ ਵਿੱਚੋਂ ਬਾਹਰ ਕੱਢਣ ਤੇ ਲੇਖਕ ਨੇ ਸਮਝਾਇਆ ਹੈ | ਇਸ ਵਿੱਚ ਮਨੁੱਖ ਨੂੰ ਪੜ੍ਹ ਲਿਖ ਕੇ ਗਲਤ ਫਹਿਮੀਆ ਨੂੰ ਸਮਝਣ ਲਈ ਕਿਹਾ ਹੈ | ਜੇ ਮਨੁੱਖ ਇਹਨਾਂ ਗਲਤ ਫਹਿਮੀਆ ਨੂੰ ਦੂਰ ਕਰਦਾ ਹੈ ਤਾ ਇਸ ਬੁਰੀ ਦੁਨੀਆ ਨੂੰ ਇੱਕ ਚੰਗੀ ਦੁਨੀਆ ਬਣਾ ਸਕਦਾ ਹੈ | ਇਹ ਲੋਕਾਂ ਦੇ ਮਨਾ ਨੂੰ ਸਾਫ ਕਰਨ ਨਾਲ ਹੀ ਹੋ ਸਕਦਾ ਹੈ | ਜੇ ਹਰ ਮਨੁੱਖ ਦੇ ਮਨ ਵਿੱਚੋਂ ਬੁਰਾਈ ਖਤਮ ਹੋ ਜਾਵੇ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਬੁਰੀ ਦੁਨੀਆ ਨੂੰ ਚੰਗੀ ਦੁਨੀਆ ਵਿੱਚ ਬਦਲਣ ਲਈ ਸਮਝਾਇਆ ਹੈ | ਜੇ ਓਹ ਆਪਣੇ ਆਪ ਨੂੰ ਬਦਲ ਲਏਗਾ | ਉਸ ਨਾਲ ਓਹ ਆਪਣੇ ਨੇੜੇ ਦੇ ਲੋਕਾਂ ਨੂੰ ਸਾਫ ਕਰ ਸਕਦਾ ਹੈ | ਜਿਸ ਨਾਲ ਇਹ ਦੁਨੀਆ ਚੰਗੀ ਬਣ ਸਕਦੀ ਹੈ |

ਪ੍ਰਸ਼ਨ 7. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-

ਭਾਗ (ਉ) Answer : –

ਹੱਸ ਕੇ ਆਖ ਬੀਰਬਲ ਫਿਰ

”ਇਸ ਤੋਂ ਸਾਬਤ ਹੋਇਆ,

ਇੱਕ ਪਿਆਲੇ ਜਲ ਦਾ ਮੁੱਲ ਹੈ,

ਰਾਜ ਤੁਹਾਡਾ ਗੋਇਆ।”

ਵਿਆਖਿਆ – ਇਸ ਕਾਵਿ ਟੁਕੜੀ ਨੂੰ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਟੁਕੜੀ ਨੂੰ ਇੱਕ ਪਿਯਾਲਾ ਪਾਣੀ ਕਵਿਤਾ ਵਿੱਚੋਂ ਲਿਆ ਗਿਆ ਹੈ | ਇਸ ਵਿੱਚ ਰਾਜ ਭਾਗ ਨਾਲੋਂ ਪਾਣੀ ਦਾ ਮੂਲ ਜਿਆਦਾ ਹੈ ਲੇਖਕ ਨੇ ਸਮਝਾਉਣਾ ਕੀਤਾ ਹੈ | ਇਸ ਟੁਕੜੀ ਵਿੱਚ ਬੀਰਬਲ ਨੇ ਅਕਬਰ ਨੂੰ ਕਿਹਾ ਇਸ ਸਭ ਨਾਲ ਇਹ ਸਾਬਿਤ ਹੋ ਗਿਆ ਕੀ ਜੋ ਇੱਕ ਪਿਆਲਾ ਹੈ ਉਸ ਦਾ ਮੂਲ ਤੁਹਾਡੇ ਰਾਜ ਭਾਗ ਤੋਂ ਵੱਡਾ ਹੈ |ਇੱਕ ਪਾਣੀ ਦੀ ਪਿਆਸ ਨੇ ਅਕਬਰ ਨੂੰ ਉਸਦਾ ਰਾਜ ਭੇਟ ਕਰਨ ਤੱਕ ਦੀ ਗੱਲ ਮੂੰਹੋਂ ਕੱਢਵਾ ਦਿੱਤੀ ਸੀ | ਇੱਕ ਪਿਆਲਾ ਪਾਣੀ ਕਿਸੇ ਦਾ ਰਾਜ ਵੀ ਖਤਮ ਕਰ ਸਕਦਾ ਹੈ |

ਸੰਖੇਪ ਉੱਤਰ – ਇਸ ਟੁਕੜੀ ਵਿੱਚ ਬੀਰਬਲ ਨੇ ਅਕਬਰ ਨੂੰ ਪਾਣੀ ਅਤੇ ਰਾਜ ਦੋਹਾਂ ਦਾ ਕੀ ਮੂਲ ਹੈ | ਉਸਤੋਂ ਸਮਝਾਇਆ ਹੈ | ਇੱਕ ਪਿਆਸ ਕਿਵੇ ਰਾਜ ਭੇਜ ਕਰਨ ਤੇ ਮਜ਼ਬੂਰ ਕਰ ਸਕਦੀ ਹੈ |

ਭਾਗ (ਅ) ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :- Answer

“ਜੇ ਅਣਮਿਣਿਆ-ਤੁਲਿਆ ਇਹ ਜਲ

ਸਭ ਨੂੰ ਮੁਫ਼ਤ ਪੁਚਾਵੇ,

ਉਸ ਰੱਬ ਸਬਰੇ ਦੀ ਬਖ਼ਸ਼ਸ਼ ਦਾ

ਬੰਦਾ ਕੀ ਮੁੱਲ ਪਾਵੇ ? “

ਵਿਆਖਿਆ – ਇਸ ਕਾਵਿ ਟੁਕੜੀ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਟੁਕੜੀ ਨੂੰ ਇੱਕ ਪਿਯਾਲਾਂ ਪਾਣੀ ਕਵਿਤਾ ਵਿੱਚੋਂ ਲਿਆ ਗਿਆ ਹੈ | ਇਸ ਟੁਕੜੀ ਵਿੱਚ ਲੇਖਕ ਨੇ ਅਕਬਰ ਅਤੇ ਬੀਰਬਲ ਦੇ ਵਾਰਤਾਲਾਪ ਨੂੰ ਬਿਆਨ ਕੀਤਾ ਹੈ | ਉਸ ਨੇ ਪਾਣੀ ਦੀ ਜਰੂਰਤ ਰਾਜ ਭਾਗ ਤੋਂ ਜਿਆਦਾ ਦੱਸੀ ਹੈ | ਇਸ ਟੁਕੜੀ ਵਿੱਚ ਇਹ ਖੁੱਲਾ ਜਲ ਸਭ ਕੋਲ ਮੁਫ਼ਤ ਆਉਂਦਾ ਹੈ | ਉਸ ਰੱਬ ਦੀ ਇਸ ਮਿਹਰ ਦਾ ਕੀ ਮੁਲ ਪੈ ਸਕਦਾ ਹੈ | ਕੋਈ ਉਸਦੀ ਇਸ ਮੁਫ਼ਤ ਚੀਜ਼ ਲਈ ਕੀ ਕਰ ਸਕਦਾ ਹੈ | ਜਿਸ ਨੇ ਅਕਬਰ ਦਾ ਰਾਜ ਭਾਗ ਅੱਧਾ ਵੇਚਣ ਤੇ ਲਾਂ ਦਿੱਤਾ | ਓਹ ਰੱਬ ਸਾਨੂੰ ਮੁਫ਼ਤ ਹੀ ਦੇ ਰਿਹਾ ਹੈ | ਰੱਬ ਸਾਫ ਦਿਲ ਦਾ ਹੈ | ਓਹ ਸਭ ਨੂੰ ਇੱਕ ਸਮਾਨ ਰੱਖਦਾ ਹੈ |

ਸੰਖੇਪ ਉੱਤਰ – ਇਸ ਟੁਕੜੀ ਵਿੱਚ ਰੱਬ ਦੀ ਮਿਹਰ ਨੂੰ ਬੰਦਾ ਕੀ ਮੂਲ ਦੇ ਸਕਦਾ ਹੈ | ਉਸ ਬਾਰੇ ਲੇਖਕ ਨੇ ਪੁੱਛਿਆ ਹੈ | ਰੱਬ ਨੇ ਸਭ ਮੁਫ਼ਤ ਵਿੱਚ ਪਾਣੀ ਦੇ ਦਿੱਤਾ ਹੈ | ਜਿਵੇਂ ਕਵਿਤਾ ਵਿੱਚ ਅਕਬਰ ਦਾ ਰਾਜ ਇੱਕ ਪਾਣੀ ਦੇ ਪਿਆਲੇ ਨੇ ਭੇਟ ਕਰਨ ਲਾਂ ਦਿੱਤਾ ਸੀ | ਰੱਬ ਉਸ ਪਾਣੀ ਨੂੰ ਮੁਫ਼ਤ ਵਿੱਚ ਦਿੰਦਾ ਹੈ | ਮਨੁੱਖ ਉਸਦਾ ਕੀ ਮੂਲ ਦੇ ਸਕਦਾ ਹੈ |

ਪ੍ਰਸ਼ਨ 8. ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ:

ਭਾਗ (ਉ) Answer

“ਕੋਈ ਸੋਨੇ ਸੂਲੀ ਚੜਿਆ ਹੈ, ਸੱਪ ਰੰਗ ਕਿਸੇ ਨੂੰ ਦੱਸਿਆ ਹੈ।”

ਵਿਆਖਿਆ – ਇਸ ਕਾਵਿ ਸਤਰਾਂ ਨੂੰ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਸਤਰਾਂ ਨੂੰ ਗਲਤ ਫਹਿਮੀਆ ਕਵਿਤਾ ਵਿੱਚੋਂ ਲਿਆ ਗਿਆ ਹੈ | ਇਸ ਸਤਰਾਂ ਵਿੱਚ ਦੁਨੀਆ ਦੇ ਵਿੱਚ ਕਿਵੇ ਮਨੁੱਖ ਇੱਕ ਦੂਜੇ ਨੂੰ ਠਗਦੇ ਹਨ ਉਸ ਦਾ ਜ਼ਿਕਰ ਕੀਤਾ ਗਿਆ ਹੈ | ਇਸ ਦੁਨੀਆ ਵਿੱਚ ਸਭ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਗਲਤ ਫਹਿਮੀਆ ਦਾ ਸ਼ਿਕਾਰ ਹੁੰਦੇ ਹੋਏ ਵੇਖਿਆ ਹੈ | ਕਿਸੇ ਨੂੰ ਦੁਨੀਆ ਨੇ ਸੋਨੇ ਦੀ ਠੱਗੀ ਮਾਰ ਦਿੱਤੀ ਹੈ | ਉਸਦਾ ਉਸ ਨਾਲ ਬੁਰਾ ਹਾਲ ਕਰ ਦਿੱਤਾ ਹੈ | ਕਿਸੇ ਨੂੰ ਸੱਪ ਬਣਕੇ ਠੱਗੀ ਕੀਤੀ ਹੈ \ ਅੰਦਰੋਂ ਕੁੱਝ ਹੋਰ ਤੇ ਬਾਹਰੋਂ ਕੁੱਝ ਹੋਰ ਹੁੰਦੇ ਹਨ |

ਸੰਖੇਪ ਉੱਤਰ – ਇਸ ਸਤਰਾਂ ਵਿੱਚ ਲੇਖਕ ਨੇ ਮਨੁੱਖ ਨੂੰ ਠੱਗੀ ਵਜੀ ਹੈ | ਮਨੁੱਖ ਨੂੰ ਅਕਸਰ ਉਸਦੇ ਸਭਤੋਂ ਖਾਸ ਚੀਜ਼ ਤੋਂ ਦੂਰ ਕਰ ਦਿੱਤਾ ਜਾਂਦਾ ਹੈ | ਕਿਸੇ ਨੇ ਰੰਗ ਬਦਲ ਕੇ ਆਪਣਾ ਕੰਮ ਕਰਵਾਇਆ ਹੈ | ਦੁਨੀਆ ਬਹੁਤ ਰੰਗ ਬਿਰੰਗੀ ਹੈ | ਇਸ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਹੈ |

ਭਾਗ (ਅ) Answer

ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ:

“ਏਹ ਖਾਕੀ ਹੈ ਮੈਂ ਨਾਰੀ ਹਾਂ ਕਹਿ ਤਕ ਲਾਨਤੀ ਲੀਤਾ ਸੀ।”

ਵਿਆਖਿਆ – ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਸਤਰਾਂ ਨੂੰ ਗਲਤ ਫਹਿਮੀਆ ਕਵਿਤਾ ਵਿੱਚੋਂ ਲਿਆ ਗਿਆ ਹੈ | ਰੱਬ ਨੇ ਸਭ ਨੂੰ ਜਿਸ ਤਰਾਂ ਦਾ ਬਣਾਇਆ ਸੀ , ਮਨੁੱਖ ਨੇ ਉਸ ਤਰਾਂ ਬਣਨ ਦੀ ਜੱਗਾ ਇੱਕ ਖਾਕੀ ਪਾ ਲਈ ਹੈ | ਜਿਸ ਨੂੰ ਮਨੁੱਖ ਨੇ ਲਨਤਾ ਵਿੱਚ ਘੇਰ ਦਿੱਤਾ ਹੈ | ਮਨੁੱਖ ਨੇ ਗਲਤ ਫੇਹਿਮੀਆ ਨੂੰ ਖਾਕੀ ਕਿਹਾ ਹੈ | ਤੇ ਆਪਣੇ ਆਪ ਨੂੰ ਨਾਰੀ ਬੋਲਕੇ ਕਿਹਾ ਹੈ | ਪਰ ਦੋਹਾਂ ਨੇ ਮਿਲ ਕਰ ਇੱਕ ਦੂਜੇ ਨੂੰ ਲਨਤੀ ਕਰ ਦਿੱਤਾ ਹੈ |

ਸੰਖੇਪ ਉੱਤਰ – ਇਸ ਸਤਰਾਂ ਵਿੱਚ ਖਾਕੀ ਨੂੰ ਗਲਤ ਫਹਿਮੀਆ ਕਿਹਾ ਹੈ | ਮਨੁੱਖ ਨੂੰ ਨਾਰੀ ਦੇ ਹਿੱਸੇ ਪਾ ਦਿੱਤਾ ਹੈ | ਪਰ ਦੋਹਾਂ ਨੇ ਮਿਲਕੇ ਨਾਰੀ ਦੇ ਚਰਿੱਤਰ ਨੂੰ ਲਾਨਤਾ ਪਾ ਦਿੱਤੀਆ ਹਨ |

Tags:

Comments are closed