ਪ੍ਰਸ਼ਨ 1 .ਜਵਾਨ ਪੰਜਾਬ ਦੇ’ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਰੰਗ ਨੂੰ ਪੇਸ਼ ਕੀਤਾ ਹੈ | ਲੇਖਕ ਨੇ ਪੰਜਾਬ ਦੇ ਲੋਕ ਦਾ ਨਿਰਡਰ ਹੋਣਾ ਅਤੇ ਹੋਂਸਲਾ ਵੇਖਾਇਆ ਹੈ | ਓਹਨਾਂ ਨੇ ਪੰਜਾਬ ਨੂੰ ਗੁਰੂਆਂ ਦੇ ਨਾਲ ਜੋੜਿਆ ਹੈ | ਪੁਰਾਤਨ ਸਮੇ ਤੋਂ ਗੁਰੂ ਸਾਹਿਬਾਨ ਹੀ ਪੰਜਾਬ ਤੇ ਲੋਕਾਂ ਦੀ ਰਾਖੀ ਕਰਦੇ ਆਏ ਹਨ | ਓਹਨਾਂ ਨੇ ਪੰਜਾਬ ਦੇ ਪਾਣੀ , ਮਿੱਟੀ ਦਾ ਵੀ ਜ਼ਿਕਰ ਕਰ ਪੰਜਾਬ ਦੀ ਖੁਸ਼ਹਾਲੀ ਨੂੰ ਦਰਸਾਇਆ ਹੈ | ਲੇਖਕ ਨੇ ਹਰ ਉਮਰ ਦੇ ਬਚਿਆ ਵੱਡਿਆ ਦੀ ਗੱਲ ਨੂੰ ਦੱਸਿਆ ਹੈ | ਕਿਵੇ ਪੰਜਾਬ ਦੇ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ |
ਸੰਖੇਪ ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਪੰਜਾਬ ਦੇ ਰੰਗ ਨੂੰ ਪੇਸ਼ ਕਰਦੇ ਹੋਏ | ਓਹਨਾਂ ਨੇ ਜਵਾਨਾਂ ਦੇ ਹੋਸਲੇ ਨੂੰ ਨਿਰਡਰ ਦੱਸਦੇ ਹੋਏ | ਗੁਰੂਆ ਦੀ ਮਿਹਰ ਨੂੰ ਪ੍ਰਗਟ ਕੀਤਾ ਹੈ | ਓਹਨਾਂ ਨੂੰ ਇਹ ਹੋਸਲਾ ਆਪਣੇ ਗੁਰੂਆ ਤੋਂ ਮਿਲਿਆ ਹੈ |
ਪ੍ਰਸ਼ਨ 2 .ਜਵਾਨ ਪੰਜਾਬ ਦੇ’ ਕਵਿਤਾ ਵਿੱਚ ਕਿਹੜੇ ਕਿਹੜੇ ਦਰਿਆਵਾਂ ਦਾ ਜ਼ਿਕਰ ਆਇਆ ਹੈ ?
ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਹਰ ਰੰਗ ਨੂੰ ਪੇਸ਼ ਕੀਤਾ ਗਿਆ ਹੈ | ਜਿਵੇਂ ਪੰਜਾਬ ਵਿੱਚ ੫ ਦਰਿਆ ਹਨ | ਓਹਨਾਂ ਨੂੰ ਵੀ ਲੇਖਕ ਨੇ ਆਪਣੀ ਕਲਮ ਵਿੱਚ ਉਬਾਰਿਆ ਹੈ | ਇਸ ਵਿੱਚ ਝਨਾਂ , ਜੇਹਲਮ , ਰਾਵੀ , ਸਤਲੁਜ , ਬਿਆਸ ਨੂੰ ਗੁਰੂ ਸਾਹਿਬਾਨ ਦੀ ਮਿਹਰ ਦੱਸੀ ਹੈ | ਇਹ ਪੰਜਾਬ ਦਾ ਕਰਤਾ ਹੈ ਸਭ ਰੱਬ ਦੀ ਮਰਜੀ ਹੈ |
ਸੰਖੇਪ ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਦਰਿਆ ਵਿੱਚ ਝਨਾਂ , ਜੇਹਲਮ , ਰਾਵੀ , ਸਤਲੁਜ , ਬਿਆਸ ਦਾ ਜਿਕਰ ਕੀਤਾ ਹੈ |
ਪ੍ਰਸ਼ਨ 3 .ਬਾਲ ਨਾਥ ਰਾਂਝੇ ਨੂੰ ਜੋਗ ਦੇ ਕੇ ਕਿਉਂ ਪਛਤਾਇਆ?
ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਵੱਖ ਵੱਖ ਮਹਾਨ ਲੋਕਾਂ ਦੀ ਗੱਲ ਕੀਤੀ ਗਈ ਹੈ | ਇਹ ਲੋਕ ਜਿਵੇਂ ਰਾਂਝਾ , ਬਾਲ ਨਾਥ ਹੈ | ਰਾਂਝਾ ਹੀਰ ਦੇ ਪਿਆਰ ਦਾ ਮਾਰਿਆ ਸੀ | ਬਾਲ ਨਾਥ ਜੋਗ ਧਰਨ ਕਰਕੇ ਗੋਰਖ ਨਾਥ ਦੀ ਸ਼ਰਨ ਵਿੱਚ ਰਹਿੰਦਾ ਸੀ | ਦੋਹਾਂ ਲਈ ਪਿਆਰ ਇੱਕ ਅਲੱਗ ਇਹਸਾਸ ਸੀ |
ਸੰਖੇਪ ਉੱਤਰ – ਰਾਂਝਾ ਜੋਗ ਦੀਆ ਪਾਬੰਦੀਆ ਵਿੱਚ ਨਹੀਂ ਪੈਣਾ ਚਾਉਂਦਾ ਸੀ | ਰਾਂਝਾ ਬਾਲ ਨਾਥ ਨੂੰ ਕਹਿੰਦਾ ਹੈ ਕੀ ਉਸ ਨੂੰ ਇਹੋ ਜਾਏ ਜੋਗ ਦੀ ਲੋੜ ਨਹੀਂ ਹੈ ਜੋ ਉਸਨੂੰ ਇਸ਼ਕ ਦੇ ਰਾਹ ਤੋਂ ਮੋੜ ਦੇਵੇ | ਇਸ ਕਰਕੇ ਰਾਂਝਾ ਬਾਲ ਨਾਥ ਨੂੰ ਉਸਦੀ ਮੁੰਦਰਾਂ ਵਪੱਸ ਕਰਨ ਨੂੰ ਕਹਿੰਦਾ ਹੈ ਤੇ ਉਸਦੇ ਕੰਨ ਵਾਪਸ ਸਬਤ ਕਰਨ ਲਈ ਬੋਲਦਾ ਹੈ | ਇਹ ਜੋਗ ਉਸਨੂੰ ਇਸ਼ਕ ਦੇ ਰਾਹ ਤੋਂ ਰੋਕਦਾ ਹੈ | ਓਹ ਪਿਆਰ ਨੂੰ ਧਰਮ ਮੰਦਾ ਹੈ | ਇਸ ਲਈ ਜੋਗ ਧਾਰਨ ਤੋਂ ਇਨਕਾਰ ਕਰ ਦਿੰਦਾ ਹੈ |
ਪ੍ਰਸ਼ਨ 4. ਪੰਜਾਬ ਦੇ ਮਜੂਰ’ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਮਜੂਰ ਜੋ ਕੰਮ ਕਰਦੇ ਹਨ | ਓਹਨਾਂ ਦੇ ਸੁਭਾਅ ਨੂੰ ਲੇਖਕ ਨੇ ਸਾਡੇ ਸਮਹਣੇ ਲਿਆ ਕੇ ਰੱਖਿਆ ਹੈ | ਪੰਜਾਬ ਦੇ ਲੋਕ ਬਹੁਤ ਚੰਗੇ ਹਨ | ਛੇਤੀ ਇੱਕ ਦੂਜੇ ਦੇ ਕੰਮ ਆਉਂਦੇ ਹਨ | ਇਹਨਾਂ ਦੇ ਸ਼ਰੀਰ ਵਿੱਚੋਂ ਇਹਨਾਂ ਦੇ ਸਭਿਆਚਾਰ , ਜ਼ਿੰਦਗੀ ਦਾ ਪਤਾ ਲੱਗਦਾ ਹੈ | ਇਹਨਾਂ ਨਾਲ ਗੱਲ ਕਰਕੇ ਮੰਨ ਖੁਸ਼ ਹੋ ਜਾਂਦਾ ਹੈ | ਨਿੱਕੇ ਘਰ ਨੇ ਇਹਨਾਂ ਦੇ ਪਰ ਦਿਲ ਬਹੁਤ ਵੱਡੇ ਹਨ | ਇਸ ਨਾਲ ਸਾਨੂੰ ਪੰਜਾਬ ਤੇ ਪੰਜਾਬੀ ਸਭਿਆਚਾਰ ਦਾ ਪਤਾ ਲੱਗ ਰਿਹਾ ਹੈ |
ਸੰਖੇਪ ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਲੋਕਾਂ ਦਾ ਸੁਭਾਅ ਲੇਖਕ ਨੇ ਪੇਸ਼ ਕੀਤਾ ਹੈ | ਪੰਜਾਬ ਦੇ ਲੋਕ ਖੁਸ਼ ਦਿਲ ਮਜ਼ਾਜ ਦੇ ਹੁੰਦੇ ਹਨ | ਓਹ ਸਦਾ ਖੁਸ਼ ਰਹਿੰਦੇ ਹਨ | ਓਹਨਾਂ ਨੂੰ ਵੇਖ ਸਾਨੂੰ ਖੁਸ਼ੀ ਅਤੇ ਠੰਡ ਪੈਂਦੀ ਹੈ |
ਪ੍ਰਸ਼ਨ 5. ਖੂਹ ਉੱਤੇ’ ਕਵਿਤਾ ਵਿੱਚ ਪਾਣੀ ਭਰਦੀਆਂ ਕੁੜੀਆਂ ਦਾ ਦ੍ਰਿਸ਼-ਵਰਨਣ ਕਰੋ।
ਉੱਤਰ – ਇਸ ਕਵਿਤਾ ਵਿੱਚ ਪੰਜਾਬ ਦੇ ਸਭਿਆਚਾਰ ਦਾ ਦ੍ਰਿਸ਼ ਪੇਸ਼ ਕੀਤਾ ਹੈ | ਕਵਿਤਾ ਵਿੱਚ ਲੇਖਕ ਦੱਸ ਰਿਹਾ ਹੈ ਕੀ ਕੁੱਝ ਕੁੜੀਆ ਖੂਹ ਦੇ ਨੇੜੇ ਖੜੀਆ ਹਨ | ਓਹਨਾਂ ਨੇ ਰੰਗ ਬਰੰਗੇ ਘਗਰੇ ਪਾਏ ਹੋਏ ਹਨ | ਛੋਟੀਆ ਛੋਟੀਆ ਬਾਹਾਂ ਨੇ ਤੇ ਇਹਨਾਂ ਵਿੱਚ ਲੱਜ਼ਾ ਬਹੁਤ ਹਨ | ਸ਼ਰਮਾਉਂਦਿਆ ਪੰਜਾਬ ਦੀਆ ਕੁੜੀਆ ਹਨ | ਪਾਣੀ ਨੂੰ ਖੂਹ ਵਿੱਚ ਕੱਢ ਗਾਣੇ ਗਾ ਰਹਿਆ ਹਨ | ਕੁੱਝ ਪਾਣੀ ਭਰ ਰਹਿਆ ਹਨ ਕੁੱਝ ਡੋਲ ਰਹਿਆ ਹਨ | ਇਹ ਪਾਣੀ ਨਾਲ ਖੇਡਾਂ ਖੇਡ ਰਹਿਆ ਹਨ | ਕਿਸੇ ਦੇ ਮੂੰਹ ਤੇ ਕਿਸੇ ਦੇ ਪੈਰਾਂ ਤੇ ਪਾਣੀ ਪਾ ਰਹਿਆ ਹਨ | ਇਹਨਾਂ ਦੀ ਗੱਲਾਂ , ਗੀਤ ਜਿਵੇਂ ਕਵੀ ਰੱਲ ਕੇ ਆਏ ਹੋਣ | ਆਉਂਦੇ ਜਾਉਂਦੇ ਲੋਕਾਂ ਨੂੰ ਵੀ ਪਾਣੀ ਪਿਲਾਉਂਦੀ ਹੈ | ਇੰਝ ਜਾਪਦਾ ਹੈ ਕੀ ਕੁੜੀਆ ਦਾ ਜੀਵਨ ਖੂਹ ਤੇ ਰੰਗ ਬਰੰਗਾਂ ਹੈ | ਆਪਣੀ ਗੱਲ ਕਰਦਿਆ ਕੁੱਝ ਦੱਸਦਿਆ ਕੁੱਝ ਪੁੱਛ ਦੀਆ | ਇੱਕ ਦੂਜੇ ਦੇ ਨਾਲ ਮਿਲ ਛੇਤੀ ਕੰਮ ਕਰਦਿਆ ਅਤੇ ਆਪਣੇ ਘੜੇ ਚੱਕ ਘਰ ਵੱਲ ਤੁਰਦਿਆ ਜੰਦਿਆ , ਗਾਣੇ ਗਾਉਦੀਆ ਹੇਕਾਂ ਲਾਉਦੀਆ ਹਨ |
ਸੰਖੇਪ ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਕੁੜੀਆ ਦਾ ਖੂਹ ਤੇ ਬਹੁਤ ਸੋਹਣਾ ਦ੍ਰਿਸ਼ ਪੇਸ਼ ਕੀਤਾ ਹੈ | ਜਿਵੇਂ ਪਿੰਡਾਂ ਦੀਆ ਕੁੜੀਆ ਪਾਣੀ ਭਰਦਿਆ ਹਨ | ਆਪਣੇ ਦਿਨ ਦੀ ਸਾਰੀ ਗੱਲ ਸਹੇਲੀਆ ਨੂੰ ਦੱਸਦਿਆ ਹਨ | ਲੇਖਕ ਨੇ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਸਾਡੇ ਸਮਹਣੇ ਲਿਆ ਕੇ ਪੇਸ਼ ਕੀਤਾ ਹੈ |
ਪ੍ਰਸ਼ਨ 6. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਭਾਗ (ਉ) –
ਮਰਜ਼ੀ ਦੇ ਮਾਲਕ ਇਹ,
ਦਿਲ ਦੇ ਚਾਅ ਉੱਤੇ ਉੱਤਰਦੇ।
ਨਿੱਕੇ-ਨਿੱਕੇ ਪਿਆਰ ਦੇ ਕਿਣਕਿਆ ‘ ਤੇ ਰੀਝਣ ਪਸੀਜਣ ਸਾਰੇ,
ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ।
ਪ੍ਰਸੰਗ –ਇਹ ਕਵਿਤਾ ਸਾਡੀ ਪੰਜਾਬੀ ਦੀ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਕਵਿਤਾ ਜਵਾਨ ਪੰਜਾਬ ਦੇ ਪ੍ਰੋ . ਪੂਰਨ ਸਿੰਘ ਜੀ { ੧੮੮੧-੧੯੩੧ } ਵੱਲੋਂ ਲਿਖੀ ਗਈ ਹੈ | ਲੇਖਕ ਨੇ ਆਪਣਾ ਕੰਮ ਪੰਜਾਬ ਦੀ ਧਰਤੀ , ਇੱਥੋਂ ਦੇ ਲੋਕ ਤੇ ਇੱਥੋਂ ਦੇ ਸਭਿਆਚਾਰ ਨੂੰ ਹਰ ਕਵਿਤਾ ਵਿੱਚ ਪੇਸ਼ ਕੀਤਾ ਗਿਆ ਹੈ | ਇਸ ਕਵਿਤਾ ਵਿੱਚ ਪੰਜਾਬ ਦੇ ਰੰਗ ਨੂੰ ਲੋਕਾਂ ਦੇ ਹੋਸਲੇ ਨੂੰ ਬਿਆਨ ਕੀਤਾ ਹੈ | ਇਹ ਧਰਤੀ ਤੇ ਵੱਖ ਵੱਖ ਲੋਕ ਆਏ ਹਨ | ਓਹਨਾਂ ਲੋਕਾਂ ਦਾ ਜ਼ਿਕਰ ਲੇਖਕ ਨੇ ਕੀਤਾ ਹੈ | ਪੰਜਾਬ ਦੇ ਵਿੱਚ ਗੁਰੂ , ਜੋਗੀ ਆਦਿ ਆਏ ਹਨ | ਓਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਵਿੱਚ ਨਵੀਂ ਜਾਨ ਪਾ ਦਿੱਤੀ ਹੈ | ਪੰਜਾਬ ਦੇ ਲੋਕਾਂ ਦਾ ਇਤਿਹਾਸ ਬਹੁਤ ਹਿੰਮਤ ਵਾਲਾਂ ਹੈ | ਓਹਨਾਂ ਨੇ ਆਪਣੇ ਗੁਰਾਂ ਸਾਹਿਬਾਨਾਂ ਅਤੇ ਹੋਰ ਵੀ ਲੋਕਾਂ ਜੋ ਪੰਜਾਬ ਦੀ ਧਰਤੀ ਤੇ ਆਏ ਹਨ ਓਹਨਾਂ ਤੋਂ ਸਿੱਖਿਆ ਲਈ ਹੈ | ਅਤੇ ਨਿਰਡਰ ਹੋਕਰ ਰਹਿੰਦੇ ਹਨ | ਮੋਟੇ ਤੋਰ ਤੇ ਲੇਖਕ ਨੇ ਪੰਜਾਬ ਦਾ ਹਰ ਰੰਗ ਪੇਸ਼ ਕੀਤਾ ਹੈ |
ਵਿਆਖਿਆ – ਇਸ ਕਾਵਿ ਟੁਕੜਾ ਨੂੰ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਟੁਕੜੀ ਨੂੰ ਜਵਾਨ ਪੰਜਾਬ ਦੇ ਵਿੱਚੋਂ ਲਈ ਗਈ ਹੈ | ਇਸ ਵਿੱਚ ਪੰਜਾਬ ਦੇ ਜਵਾਨਾਂ ਦੇ ਹੋਸਲੇ ਅਤੇ ਰੰਗ ਨੂੰ ਪੇਸ਼ ਕਰਦੇ ਹੋਏ ਲੇਖਕ ਦੱਸਦਾ ਹੈ ਕੀ ਪੰਜਾਬ ਦੇ ਲੋਕ ਮਰਜ਼ੀ ਦੇ ਮਾਲਕ ਹਨ | ਪਿਆਰ ਵੀ ਕਰਦੇ ਹਨ ਤੇ ਆਪਣੀ ਮਰਜ਼ੀ ਵੀ ਕਰਨੀ ਜਾਣਦੇ ਹਨ | ਆਪਣੇ ਦਿਲ ਵਿੱਚ ਤੁਹਾਡੇ ਪ੍ਰਤੀ ਜੱਗਾ ਵੀ ਬਣਾ ਲੈਂਦੇ ਹਨ | ਇਹਨਾਂ ਦਾ ਸੁਭਾਅ ਬਹੁਤ ਮੀਠਾ ਹੁੰਦਾ ਹੈ | ਇਹ ਲੋਕ ਦਿਲ ਦੇ ਬਾਦਸ਼ਾਹ ਹਨ | ਇਹਨਾਂ ਨੂੰ ਪਿਆਰ ਦੇ ਨਾਲ ਆਪਣੇ ਪੰਜਾਬ ਦਾ ਖਿਆਲ ਰੱਖਦੇ ਹਨ | ਪਿਆਰ ਅੱਗੇ ਆਪਣੀ ਮਰਜ਼ੀ ਕਰਨ ਵਾਲੇ ਕਿਸੇ ਤੋਂ ਨਹੀਂ ਡਰਦੇ ਹਨ | ਇਹ ਲੋੜ ਪੈਣ ਤੇ ਸਭ ਕੁੱਝ ਲੁੱਟਾਂ ਦੇਂਦੇ ਹਨ |
ਸੰਖੇਪ ਉੱਤਰ – ਇਸ ਟੁਕੜੀ ਵਿੱਚ ਪੰਜਾਬ ਦੇ ਲੋਕਾਂ ਨੂੰ ਮਰਜ਼ੀ ਦੇ ਮਾਲਕ ਦੱਸਿਆ ਗਿਆ ਹੈ | ਇਹ ਲੋੜ ਪੈਣ ਤੇ ਦਿਲ ਵਿੱਚ ਲੋਕਾਂ ਨੂੰ ਉਤਾਰ ਲੈਂਦੇ ਹਨ | ਇਹਨਾਂ ਨੂੰ ਪਿਆਰ ਕਰਨ ਦੀ ਆਦਤ ਹੈ ਤੇ ਲੋੜ ਪੈਣ ਲੇ ਸਭ ਕੁੱਝ ਗਵਾ ਦੇਂਦੇ ਹਨ |
ਭਾਗ (ਅ) – ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਇਹਨਾਂ ਦੀ ਗ਼ਰੀਬੀ ਨਿੱਕੀ
ਇਹਨਾਂ ਦਾ ਸੰਤੋਖ ਵੱਡਾ
ਇਹ ਠੰਢੇ ਪਾਣੀ ਵਾਂਗ
ਮੇਰੇ ਜੀਅ ਨੂੰ ਠਾਰਦੇ।
ਪ੍ਰਸੰਗ – ਇਹ ਕਵਿਤਾ ਸਾਡੀ ਪੰਜਾਬੀ ਦੀ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਕਵਿਤਾ ਪੰਜਾਬ ਦੇ ਮਜੂਰ ਪ੍ਰੋ . ਪੂਰਨ ਸਿੰਘ ਜੀ { ੧੮੮੧-੧੯੩੧ } ਵੱਲੋਂ ਲਿਖੀ ਗਈ ਹੈ | ਲੇਖਕ ਨੇ ਆਪਣਾ ਕੰਮ ਪੰਜਾਬ ਦੀ ਧਰਤੀ , ਇੱਥੋਂ ਦੇ ਲੋਕ ਤੇ ਇੱਥੋਂ ਦੇ ਸਭਿਆਚਾਰ ਨੂੰ ਹਰ ਕਵਿਤਾ ਵਿੱਚ ਪੇਸ਼ ਕੀਤਾ ਗਿਆ ਹੈ | ਇਸ ਕਵਿਤਾ ਵਿੱਚ ਪੰਜਾਬ ਦੇ ਲੋਕ ਜੋ ਕੰਮ ਕਰਦੇ ਹਨ ਓਹਨਾਂ ਦੇ ਸੁਭਾਅ ਨੂੰ ਦੱਸਿਆ ਹੈ | ਇਹ ਲੋਕ ਬਹੁਤ ਭੋਲੇ ਜਿਹੇ ਹਨ | ਕਿਸੇ ਦਾ ਬੁਰਾ ਨਹੀਂ ਚਾਉਂਦੇ ਹਨ| ਇਹਨਾਂ ਨੂੰ ਵੇਖ ਦਿਲ ਖੁਸ਼ ਹੋ ਜਾਂਦਾ ਹੈ | ਠੰਡ ਪੈ ਜਾਂਦੀ ਹੈ | ਪੰਜਾਬ ਦੇ ਲੋਕ ਇੱਕ ਦੂਜੇ ਦਾ ਕੰਮ ਕਰਦੇ ਹਨ ਸਦਾ ਮਿੱਲਕਰ ਰਹਿੰਦੇ ਹਨ |
ਵਿਆਖਿਆ – ਇਹ ਕਾਵਿ ਟੁਕੜਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਹ ਟੁਕੜੀ ਪੰਜਾਬ ਦੇ ਮਜੂਰ ਕਵਿਤਾ ਵਿੱਚੋਂ ਲਈ ਗਈ ਹੈ | ਇਸ ਟੁਕੜੀ ਵਿੱਚ ਪੰਜਾਬ ਦੇ ਲੋਕਾਂ ਦਾ ਵਰਨਣ ਕੀਤਾ ਹੈ | ਇਹਨਾਂ ਦੇ ਛੋਟੇ ਜਰੂਰ ਹਨ ਪਰ ਦਿਲ ਬਹੁਤ ਵੱਡੇ ਹਨ | ਇਹਨਾਂ ਦੇ ਕੰਮ ਕਰਨ ਵਿੱਚ ਵਫਾ ਹੈ |ਭੋਲੇ ਭੱਲੇ ਲੋਕ ਹਨ | ਇਹਨਾਂ ਦਾ ਸੁਭਾਅ ਠੰਡੇ ਪਾਣਿਆ ਵਰਗਾ ਹੈ | ਇਹਨਾਂ ਦੇ ਦਿਲ ਮੇਰੇ ਮਨ ਨੂੰ ਠੰਡਕ ਦੇਂਦੇ ਹਨ | ਮਜੂਰਾਂ ਨਾਲ ਗੱਲ ਕਰਕੇ ਮੈ ਆਪਣੀ ਹਰ ਤਕਲੀਫ ਭੁੱਲ ਜਾਣਾ ਹੈ |
ਸੰਖੇਪ ਉੱਤਰ – ਇਸ ਟੁਕੜੀ ਵਿੱਚ ਪੰਜਾਬ ਦੇ ਮਜੂਰ ਲੋਕਾਂ ਦੇ ਸੁਭਾਅ ਨੂੰ ਲੇਖਕ ਨੇ ਬਿਆਨ ਕੀਤਾ ਹੈ | ਓਹਨਾਂ ਦਾ ਦਿਲ ਬਹੁਤ ਵੱਡਾ ਹੈ | ਚੰਗੇ ਲੋਕ ਹਨ | ਓਹਨਾਂ ਨਾਲ ਗੱਲ ਕਰਕੇ ਲੇਖਕ ਨੂੰ ਠੰਡ ਪੈਂਦੀ ਹੈ |
ਪ੍ਰਸ਼ਨ 7. ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :
ਪਾਣੀ ਖੂਹ ਵਿੱਚੋਂ ਕੱਢਦੀਆਂ,
ਕੁਝ ਡੋਲ੍ਹਦੀਆਂ, ਕੁਝ ਭਰਦੀਆਂ।
ਵਿਆਖਿਆ – ਇਸ ਕਾਵਿ ਸਤਰਾਂ ਨੂੰ ਸਾਡੀ ਪਿੰਜਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਿਆ ਗਿਆ ਹੈ | ਇਸ ਸਤਰਾਂ ਖੂਹ ਉੱਤੇ ਕਵਿਤਾ ਲਿਆ ਗਿਆ ਹੈ | ਇਸ ਕਵਿਤਾ ਵਿੱਚ ਪੰਜਾਬ ਦੇ ਸਭਿਆਚਾਰ ਦੀ ਤਸਵੀਰ ਬਿਆਨ ਕੀਤੀ ਹੈ | ਕੁੜੀਆ ਦਾ ਖੂਹ ਉੱਤੇ ਪਾਣੀ ਭਰਨ ਅਤੇ ਗੱਲ ਕਰਨ ਦਾ ਦ੍ਰਿਸ਼ ਪੇਸ਼ ਕਰਦਿਆ ਲੇਖਕ ਦੱਸਦਾ ਜੇ ਕੀ ਇਹ ਕੁੜੀਆ ਗੱਲਾਂ ਅਤੇ ਗਣਿਆ ਗਾਉਦੀਆ ਕੰਮ ਕਰਦਿਆ ਹਨ | ਪਾਣੀ ਨੂੰ ਖੂਹ ਵਿੱਚੋਂ ਕੱਢਦਿਆ ਹਨ | ਕੁੱਝ ਭਰਦਿਆ ਹਨ | ਕੁੱਝ ਡੋਲ ਦੇਂਦੀਆ ਹਨ | ਆਪਣਾ ਕੰਮ ਕਰਕੇ ਗੱਲ ਕਰਦਿਆ ਗਾਣੇ ਗਾਉਦੀਆ ਘਰ ਵੱਲ ਨੂੰ ਤੁਰ ਪੈਂਦਿਆ ਹਨ |
ਸੰਖੇਪ ਉੱਤਰ – ਇਸ ਸਤਰਾਂ ਵਿੱਚ ਪੰਜਾਬ ਦੀ ਕੁੜੀਆ ਨੂੰ ਕੰਮ ਕਰਦੇ ਹੋਏ ਪੇਸ਼ ਕੀਤਾ ਹੈ | ਕੁੜੀਆ ਖੂਹ ਉੱਤੇ ਕੰਮ ਕਰਦਿਆ ਜਦੋਂ ਪਾਣੀ ਭਰਦਿਆ ਹਨ ਤੇ ਉਸ ਵਿੱਚੋਂ ਕੁੱਝ ਪਾਣੀ ਡੁੱਲ ਜਾਂਦਾ ਹੈ | ਕੁੱਝ ਭਰ ਜਾਂਦਾ ਹੈ | ਇਹ ਪੰਜਾਬ ਦੇ ਸਭਿਆਚਾਰ ਡੀ ਇੱਕ ਤਸਵੀਰ ਹੈ |
Comments are closed