Spread the love

ਪ੍ਰਸ਼ਨ 1 .ਵਹਿੰਦਾ ਜਾਏ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ – ਕਵਿਤਾ ਵਿੱਚ ਪਾਣੀ ਦੇ ਰਾਹੀਂ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਪਾਣੀ ਦਾ ਆਪਣਾ ਕੰਮ ਹੈ | ਉਸਦਾ ਆਪਣਾ ਇੱਕ ਟੀਚਾ ਹੈ | ਓਹ ਪਹਾੜਾਂ ਵਿੱਚੋਂ ਆਉਂਦਾ ਹੈ | ਆਪਣਾ ਕੰਮ ਕਰਦਾ ਕਰਦਾ ਚਲਾਂ ਜਾਂਦਾ ਹੈ | ਇਸ ਵਿੱਚ ਮਨੁੱਖ ਨੂੰ ਵੀ ਲਿਖਕ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਮਨੁੱਖ ਵੀ ਇਸ ਦੁਨੀਆ ਤੇ ਆਉਂਦਾ ਹੈ | ਉਸ ਨੂੰ ਆਪਣਾ ਕੰਮ ਕਰਦਾ ਕਰਦਾ ਸਫਲਤਾ ਪ੍ਰਾਪਤ ਕਰਕੇ ਚੱਲੇ ਜਾਣਾ ਹੈ | ਪਾਣੀ ਦੇ ਵਾਂਗ ਮਨੁੱਖ ਨੂੰ ਇਸ ਜ਼ਿੰਦਗੀ ਅੰਦਰ ਫਿਰ ਦੁਬਾਰਾ ਆਉਣਾ ਹੈ | ਉਸ ਜ਼ਿੰਦਗੀ ਵਿੱਚ ਵੀ ਬੱਸ ਚੜ੍ਹਦਾ ਜਾਵੀਂ ਮੁੜਕੇ ਨਹੀਂ ਵੇਖੀ |

ਸੰਖੇਪ ਉੱਤਰ – ਇਸ ਵਿੱਚ ਪਾਣੀ ਦੇ ਰਾਹੀਂ ਮਨੁੱਖ ਨੂੰ ਅੱਗੇ ਵੱਧਣ ਦੀ ਗੱਲ ਕੀਤੀ ਗਈ ਹੈ | ਸਮਾਜ ਵਿੱਚ ਜਿਵੇਂ ਪਾਣੀ ਨਹੀਂ ਡਰਦਾ ਠੀਕ ਉਸੀ ਤਰੀਕੇ ਨਾਲ ਮਨੁੱਖ ਨੂੰ ਨਹੀਂ ਡਰਨਾ ਚਹਿਦਾ ਹੈ |

ਪ੍ਰਸ਼ਨ 2 . ਵਹਿੰਦਾ ਜਾਏ’ ਕਵਿਤਾ ਵਿੱਚ ਕਵੀ ਨੇ ਨਦੀ ਦੇ ਪੰਧ ਦੀ ਕਹਾਣੀ ਨੂੰ ਕਿਵੇਂ ਚਿਤਰਿਆ ਹੈ ?

ਉੱਤਰ – ਕਵਿਤਾ ਵਿੱਚ ਪਾਣੀ ਦੇ ਬਾਰੇ ਗੱਲ ਕੀਤੀ ਗਈ ਹੈ | ਨਦੀ ਦੇ ਪੰਧ ਤੋਂ ਭਾਵ ਹੈ ਨਦੀ ਦੇ ਰਸਤਾ ਤੋਂ ਹੈ | ਕਵੀ ਨੇ ਨਦੀ ਦੇ ਬਾਰੇ ਕਿਹਾ ਹੈ ਕੀ ਨਦੀ ਦਾ ਰਸਤਾ ਬਹੁਤ ਲਮਾਂ ਹੈ |ਜਿਸ ਵਿੱਚ ਉਸਨੂੰ ਵੱਖ ਵੱਖ ਲੋਕਾਂ ਨਾਲ ਜਿਵੇਂ ਆਪਣੀ ਦੁਜਿਆ ਨਦੀਆ , ਝਰਨੇ , ਪਹਾੜਾਂ ਆਦਿ ਨੂੰ ਮਿਲਕੇ ਜਾਣਾ ਹੁੰਦਾ ਹੈ | ਤੇਨੂੰ ਕਿਸੇ ਨਾਲ ਅੱਖ ਮਲਾਉਣ ਦਾ ਸਮਾਂ ਵੀ ਨਹੀਂ ਹੈ | ਬੱਸ ਤੂੰ ਵਹਿੰਦਾ ਜਾ , ਆਪਣਾ ਕੰਮ ਕਰਦਾ ਚੱਲਦਾ ਜਾ |

ਸੰਖੇਪ ਉੱਤਰ – ਕਵਿਤਾ ਵਿੱਚ ਨਦੀ ਦੇ ਪਾਣੀ ਦੇ ਪੰਧ ਦਾ ਲਮਾਂ ਰਸਤਾ ਹੈ | ਪਾਣੀ ਨੂੰ ਆਪਣੇ ਨਾਲ ਦੇ ਜਿਵੇਂ ਵੱਖ ਵੱਖ ਨਦੀਆ , ਪਹਾੜਾਂ ਵਿੱਚੋਂ ਨਿਕਲਣਾ ਹੁੰਦਾ ਹੈ | ਬੱਸ ਤੂੰ ਚੱਲਦਾ ਜਾ |

ਪ੍ਰਸ਼ਨ 3. ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਵੀ ਨੇ ਮੇਲੇ ਦਾ ਜੋ ਚਿੱਤਰ ਪੇਸ਼ ਕੀਤਾ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ – ਕਵਿਤਾ ਵਿਸਾਖੀ ਦੇ ਮੇਲੇ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ | ਇਸ ਵਿੱਚ ਘਰ ਵਾਲਾਂ ਆਪਣੀ ਪਤਨੀ ਨੂੰ ਵਿਸਾਖੀ ਦੇ ਮੇਲੇ ਬਾਰੇ ਦੱਸ ਰਿਹਾ ਹੈ | ਵੇਖ ਬਹਾਰ ਨੂੰ ਕਣਕਾਂ ਵੀ ਪੱਕ ਖੜੀਆ ਨੇ , ਗੁਲਾਬ ਵੀ ਇਸ ਨੂੰ ਵੇਖ ਖੁਸ਼ ਹੋ ਰਿਹਾ ਹੈ | ਬਾਗ ਵਿੱਚ ਵੀ ਰੋਣਕ ਹੈ | ਉਸ ਵਿੱਚ ਵੀ ਰੰਗ ਚੱੜ ਆਇਆ ਹੈ | ਹਰ ਵੇਲਾ ਤੇ ਫ਼ਲ ਹੀ ਫ਼ਲ ਹਨ | ਰੱਬ ਦੀ ਨਿਗਾਹ ਜੱਗ ਤੇ ਨਿਰਾਲੀ ਹੈ | ਦੂਰ ਦੂਰ ਤੋਂ ਲੋਕੀਂ ਇਸ ਨੂੰ ਵੇਖਣ ਆਏ ਹਨ | ਆਪਣੇ ਨਾਲ ਖੂਬਸੂਰਤ ਚੀਜ਼ਾਂ ਲਿਆਏ ਹਨ | ਉਸ ਥਾਂ ਔਰਤਾਂ ਦੇ ਸਮਾਨ ਦਾ ਵੀ ਅੰਤ ਨਹੀਂ ਹੈ | ਬਚਿਆ ਲਈ ਝੂਟੇ ਖੇਡਾਂ ਦੀ ਲੱਗੀ ਹੋਈ ਹੈ | ਹਲਵਾਈ ਵੀ ਬਿਠਾਏ ਹੋਏ ਨੇ ਓਹਨਾਂ ਨਾਲ ਖਾਣ ਪੀਣ ਦੀਆ ਵਾਧੂ ਚੀਜ਼ਾਂ ਆਇਆ ਹੋਇਆ ਹਨ | ਹਰ ਥਾਂ ਭੀੜ ਹੀ ਭੀੜ ਹੈ | ਖੇਡਾਂ ਦੇ ਨਾਲ ਤਮਾਸ਼ੇ ਵੀ ਲੱਗੇ ਹੋਏ ਹਨ | ਭੰਗੜੇ ਵੀ ਪਾਏ ਜਾ ਰਹੇ ਹਨ | ਕਬੱਡੀ ਦੇ ਵੀ ਜ਼ੋਰ ਵਿਖਾ ਰਹੇ ਹਨ | ਇੰਜ ਲੱਗ ਰਿਹਾ ਹੈ ਕੀ ਸਾਰਾ ਸੰਸਾਰ ਮੇਲੇ ਵਿੱਚ ਆ ਗਿਆ ਹੈ | ਦੂਰ ਤੱਕ ਨਜ਼ਰ ਜਾਣ ਤੇ ਵੀ ਮੇਲਾ ਹੀ ਦਿੱਖ ਰਿਹਾ ਹੈ | ਇੱਕ ਵਾਰ ਚੱਲ ਮੇਲਾ ਵੇਖਣ ਚੱਲਦੇ ਹੈ |

ਸੰਖੇਪ ਉੱਤਰ – ਵਿਸਾਖੀ ਦਾ ਮੇਲੇ ਵਿੱਚ ਬਹੁਤ ਰੋਣਕ ਹੈ | ਤਰਾਂ ਤਰਾਂ ਦੀਆ ਚੀਜ਼ਾਂ ਲੱਗਿਆ ਹੋਇਆ ਹਨ | ਇਸ ਦੀ ਖੂਬਸੂਰਤੀ ਬਹੁਤ ਸੋਹਣੀ ਹੈ | ਇਸ ਨੂੰ ਦੇਖ ਲੱਗ ਰਿਹਾ ਹੈ ਕੀ ਸਾਰਾ ਸੰਸਾਰ ਮੇਲੇ ਵਿੱਚ ਆਇਆ ਹੋਇਆ ਹੈ |

ਪ੍ਰਸ਼ਨ 4. ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਕਿਹੜੇ-ਕਿਹੜੇ ਸਾਜ਼ਾਂ ਦਾ ਜਿਕਰ ਕੀਤਾ ਗਿਆ ਹੈ?

ਉੱਤਰ – ਇਸ ਕਵਿਤਾ ਵਿੱਚ ਲੇਖਕ ਨੇ ਪੰਜਾਬ ਦੇ ਰੰਗ ਨੂੰ ਪੇਸ਼ ਕੀਤਾ ਹੈ | ਮੇਲੇ ਵਿੱਚ ਭੰਗੜੇ ਵੀ ਪਾਇਆ ਜਾ ਰਿਹਾ ਹੈ | ਉਸ ਵਿੱਚ ਵੱਖ ਵੱਖ ਸਾਜ਼ਾ ਨੂੰ ਵਜਾਇਆ ਜਾ ਰਿਹਾ ਹੈ | ਓਹ ਸਾਜ਼ ਕੱਟੋ , ਅਲਗੋਜੇ , ਵੰਝਲੀ , ਤੁਮਬਾ ਵੱਜ ਰਿਹਾ ਹੈ | ਇਹਨਾਂ ਵਿੱਚ ਪੰਜਾਬ ਦੀ ਖੂਬਸੂਰਤੀ ਸ਼ਾਮਿਲ ਹੈ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਸਾਜ਼ ਕੱਟੋ , ਅਲਗੋਜੇ , ਵੰਝਲੀ , ਤੁਮਬਾ ਦਾ ਜ਼ਿਕਰ ਕੀਤਾ ਗਿਆ ਹੈ |

ਪ੍ਰਸ਼ਨ 5. ਜੀਵਨ-ਜੋਤ’ ਕਵਿਤਾ ਦਾ ਕੇਂਦਰੀ ਭਾਵ ਜਾ ਸਾਹ ਆਪਣੇ ਸ਼ਬਦਾਂ ਵਿੱਚ ਲਿਖੇ।

ਉੱਤਰ – ਇਸ ਕਵਿਤਾ ਵਿੱਚ ਕਵੀ ਨੇ ਮਨੁੱਖ ਦੀ ਅੰਦਰ ਦੀ ਜੋਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ | ਮਨੁੱਖ ਨੂੰ ਜ਼ਿੰਦਗੀ ਨੂੰ ਜੀਣ ਲਈ ਆਪਣੀ ਇੱਕ ਹੋਂਦ ਬਣਾਉਣੀ ਜਰੂਰੀ ਹੈ | ਇਹ ਦੁਨੀਆ ਵਿੱਚ ਸਭ ਦਾ ਆਪਣੀ ਇੱਕ ਹੋਂਦ ਹੈ | ਉਸ ਨੂੰ ਓਹਨਾਂ ਸਾਰਿਆ ਨੂੰ ਪਿੱਛੇ ਛੱਡ ਸਭ ਤੋਂ ਅੱਗੇ ਆਉਣ ਲਈ ਕਵੀ ਸਮਝਾਇਆ ਹੈ | ਕਿਵੇ ਉਸ ਨੂੰ ਜ਼ਿੰਦਗੀ ਵਿੱਚ ਸੂਰਬੀਰ ਬਣਨਾ ਹੈ | ਮਨੁੱਖ ਨੂੰ ਕਵੀ ਨੇ ਨਿਰਡਰ ਬਣਨ ਦੀ ਗੱਲ ਕੀਤੀ ਗਈ ਹੈ | ਮਨੁੱਖ ਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਬੱਸ ਤੇ ਤੁਫਾਨਾਂ ਨਾਲ ਕਿਵੇ ਲੜਨਾ ਹੈ | ਉਸ ਮਨੁੱਖ ਨੂੰ ਆਪ ਸਮਝਣਾ ਪੈਣਾ ਹੈ |

ਸੰਖੇਪ ਉੱਤਰ – ਇਸ ਕਵਿਤਾ ਵਿੱਚ ਮਨੁੱਖ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ | ਕਿਵੇ ਮਨੁੱਖ ਨੂੰ ਜ਼ਿੰਦਗੀ ਵਿੱਚ ਆਪਣੀ ਥਾਂ ਨੂੰ ਬਣਾਉਣਾ ਹੈ | ਉਸ ਨੂੰ ਦੁਨੀਆ ਵਿੱਚ ਸਭ ਤੋਂ ਅੱਗੇ ਆਉਣਾ ਹੈ | ਜਿਸ ਨਾਲ ਉਸਨੂੰ ਵੱਖ ਵੱਖ ਮੁਸੀਬਤਾਂ ਦਾ ਸਮਨਾ ਕਰਨਾ ਹੈ |

ਪ੍ਰਸ਼ਨ 6. ਜੀਵਨ-ਜੋਤ’ ਕਵਿਤਾ ਵਿੱਚ ਕਵੀ ਮਨੁੱਖ ਨੂੰ ਕਿਹੋ-ਜਿਹਾ ਬਣਨ ਦੀ ਪ੍ਰੇਰਨਾ ਦੇਂਦਾ ਹੈ ?

ਉੱਤਰ – ਕਵਿਤਾ ਅਨੁਸਾਰ ਕਵੀ ਨੇ ਮਨੁੱਖ ਨੂੰ ਜ਼ਿੰਦਗੀ ਜੀਣ ਲਈ ਹਿੱਮਤ ਨਾਲ ਸੂਰਬੀਰ ਬਣਨ ਦੀ ਪ੍ਰੇਰਨਾ ਦਿੱਤੀ ਹੈ | ਮਨੁੱਖ ਨੂੰ ਓਹਨਾਂ ਸਾਰਿਆ ਮੁਸੀਬਤਾਂ ਨਾਲ ਲੜ੍ਹਨ ਦੀ ਹਿੱਮਤ ਦਿੱਤੀ ਹੈ | ਆਪਣੀ ਹੋਂਦ ਨੂੰ ਬਣਾਉਣ ਲਈ ਸਾਰੇ ਰਸਤਿਆ ਨੂੰ ਜਿੱਤਣਾ ਜਰੂਰੀ ਹੈ | ਇਹ ਜਿੰਦੜੀ ਵਿੱਚ ਲੱਖ ਦਿੱਕਤਾਂ ਨੇ ਓਹਨਾਂ ਨੂੰ ਹਰਾ ਕੇ ਆਪਣੀ ਹੋਂਦ ਨੂੰ ਜਿੱਤਣ ਦੀ ਹਿੱਮਤ ਦਿੱਤੀ ਹੈ |

ਸੰਖੇਪ ਉੱਤਰ – ਕਵਿਤਾ ਵਿੱਚ ਮਨੁੱਖ ਨੂੰ ਸੂਰਬੀਰ ਜਿਹਾ ਬਣਨ ਦੀ ਪ੍ਰੇਰਨਾ ਦਿੱਤੀ ਹੈ | ਉਸਨੂੰ ਹਰ ਤੂਫਾਨ ਨਾਲ ਲੜ੍ਹਨ ਲਈ ਪ੍ਰੇਰਿਆ ਹੈ |

ਪ੍ਰਸ਼ਨ 7. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਭਾਗ (ਉ) – ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ,

ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ।

ਹੱਟੀ-ਹੱਟੀ ਸ਼ੱਕੀਆਂ ਦੀ ਭੀੜ ਖੋਲੀ ਏ,

ਚੱਲ ਨੀ ਪਰੇਮੀਏਂ! ਵਿਸਾਖੀ ਚੱਲੀਏ।

ਪ੍ਰਸੰਗ – ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਵਿਸਾਖੀ ਦਾ ਮੇਲਾ ਧਨੀ ਰਾਮ ਚਾਤ੍ਰਿਕ ਜੀ { ੧੮੭੬ -੧੯੫੪ } ਨੇ ਲਿਖੀ ਹੈ | ਇਹਨਾਂ ਦੀ ਹਰ ਰਚਨਾ ਵਿੱਚ ਪੰਜਾਬ ਦਾ ਸਭਿਆਚਾਰ ਠੱਠਾ ਮਰਦਾ ਹੈ | ਇਸ ਕਵਿਤਾ ਵਿੱਚ ਵਿਸਾਖੀ ਦੇ ਮੇਲੇ ਦੀ ਖੂਬਸੂਰਤੀ ਦਾ ਵਰਨਣ ਕੀਤਾ ਗਿਆ ਹੈ | ਕਵੀ ਨੇ ਆਪਣੇ ਪਿੰਡਾਂ ਵਿੱਚ ਜਿਵੇਂ ਮੇਲਾ ਲੱਗਦਾ ਹੈ | ਉਸ ਵਿੱਚ ਕੀ ਕੁੱਝ ਹੁੰਦਾ ਹੈ ਉਸ ਨੂੰ ਬਿਆਨ ਕੀਤਾ ਹੈ | ਇਸ ਮੇਲੇ ਨੂੰ ਵਿਸਾਖੀ ਦੇ ਵਾਲੇ ਦਿਨ ਲਾਇਆ ਜਾਂਦਾ ਹੈ | ਉਸ ਦਿਨ ਦਾ ਰੰਗ ਬਹੁਤ ਸੋਹਣਾ ਹੁੰਦਾ ਹੈ | ਹਰ ਤਰਫ ਰੋਣਕ ਹੀ ਰੋਣਕ ਰਹਿੰਦੀ ਹੈ |

ਵਿਆਖਿਆ – ਇਸ ਕਾਵਿ ਟੁਕੜੀ ਨੂੰ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਲੀਲਾ ਵਿੱਚੋਂ ਲਿਆ ਗਿਆ ਹੈ | ਇਸ ਟੁਕੜੀ ਨੂੰ ਵਿਸਾਖੀ ਦੇ ਮੇਲੇ ਕਵਿਤਾ ਵਿੱਚੋਂ ਲਿਆ ਗਿਆ ਹੈ | ਇਸ ਵਿੱਚ ਵਿਸਾਖੀ ਦੇ ਮੇਲੇ ਨੂੰ ਦਰਸਾਇਆ ਹੈ | ਲੇਖਕ ਦੇ ਕਹਿਣਾ ਹੈ ਕੀ ਮੇਲੇ ਵਿੱਚ ਹਲਵਾਇਆ ਨੇ ਹੱਟਿਆ ਲਗਾਇਆ ਹੋਇਆ ਹਨ | ਜਿਸ ਵਿੱਚ ਵੱਖ ਵੱਖ ਤਰੀਕੇ ਦੇ ਪਕਵਾਨ ਬੰਨ ਰਹੇ ਹਨ | ਜਰ ਹਟੀ ਤੇ ਸੁਂਗਤਾ ਨੂੰ ਖਾਉਣ ਵਾਲਿਆ ਦੀ ਭੀੜ ਲੱਗੀ ਹੋਈ ਹੈ | ਕੀਤੇ ਵੀ ਖਾਣ ਦੀ ਵਾਰੀ ਨਹੀਂ ਆਉਂਦੀ ਹੈ | ਫਿਰ ਵੀ ਚੱਲ ਇੱਕ ਵਾਰ ਵਿਸਾਖੀ ਦਾ ਮੇਲਾ ਵੇਖਣ ਚੱਲ |

ਸੰਖੇਪ ਉੱਤਰ – ਇਸ ਟੁਕੜਾ ਵਿੱਚ ਹਲਵਾਈ ਵੱਲੋਂ ਮੇਲੇ ਵਿੱਚ ਵੱਖ ਵੱਖ ਚੀਜ਼ਾਂ ਦੀ ਹੱਟੀ ਲੱਗੀ ਹੋਈ ਹੈ | ਹਰ ਹੱਟੀ ਤੇ ਅੰਤਾਂ ਦੀ ਭੀੜ ਹੈ | ਚੱਲ ਇੱਕ ਵਾਰ ਮੇਲੇ ਵੇਖਣ ਚੱਲਦੇ ਹੈ |

ਭਾਗ (ਉ) – ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਜਗਤ ਵਿੱਚ ਜੀ ਕੇ

ਜਿਊਂਦਾ ਰਹਿਣ ਦੇ ਸਾਮਾਨ ਪੈਦਾ ਕਰ,

ਜੇ ਮਰ ਕੇ ਭੀ ਅਮਰ ਹੋ ਜਾਏ

ਐਸੀ ਜਾਨ ਪੈਦਾ ਕਰ।

ਪ੍ਰਸੰਗ – ਇਹ ਕਵਿਤਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਸ ਕਵਿਤਾ ਜੀਵਨ ਜੋਤ ਧਨੀ ਰਾਮ ਚਾਤ੍ਰਿਕ ਜੀ { ੧੮੭੬ -੧੯੫੪ } ਨੇ ਲਿਖੀ ਹੈ | ਇਹਨਾਂ ਦੀ ਹਰ ਰਚਨਾ ਵਿੱਚ ਪੰਜਾਬ ਦਾ ਸਭਿਆਚਾਰ ਠੱਠਾ ਮਰਦਾ ਹੈ | ਇਸ ਵਿੱਚ ਮਨੁੱਖ ਨੂੰ ਜੱਗ ਤੇ ਜਿਉਣ ਦੇ ਕਾਬਿਲ ਹੋਣ ਬਾਰੇ ਲੇਖਕ ਨੇ ਦੱਸਿਆ ਹੈ | ਮਨੁੱਖ ਦੇ ਅੰਦਰ ਦੀ ਜੋਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ | ਕਿਵੇ ਓਹ ਦਿਨਿਆ ਜਿੱਤ ਸਕਦਾ ਹੈ | ਮਨੁੱਖ ਆਪਣੇ ਆਪ ਨੂੰ ਸੂਰਬੀਰ ਬਣਾਉਣਾ ਹੈ | ਉਸਨੂੰ ਹਿੱਮਤ ਨਹੀਂ ਹਾਰਨੀ ਹੈ |

ਵਿਆਖਿਆ – ਇਹ ਕਾਵਿ ਟੁਕੜੀ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚੋਂ ਲਈ ਗਈ ਹੈ | ਇਹ ਟੁਕੜੀ ਨੂੰ ਜੀਵਨ ਜੋਤ ਕਵਿਤਾ ਵਿੱਚੋਂ ਲਿਆ ਗਿਆ ਹੈ | ਇਸ ਵਿੱਚ ਮਨੁੱਖ ਨੂੰ ਜੀਵਨ ਵਿੱਚ ਆਪਣੀ ਇੱਕ ਹੋਂਦ ਨੂੰ ਕਾਇਮ ਕਰਨ ਲਈ ਪ੍ਰੇਰਿਆ ਹੈ | ਮਨੁੱਖ ਨੂੰ ਜੀਵਨ ਵਿੱਚ ਜਿਉਂਦੇ ਰੀਂਹਣ ਦੇ ਸਮਾਨ ਆਪਣੇ ਆਪ ਨੂੰ ਬਣਾਉਣਾ ਜਰੂਰੀ ਹੈ | ਇਸ ਵਿੱਚ ਉਸਨੂੰ ਆਪਣੇ ਆਪ ਨੂੰ ਅਮਰ ਹੋਣ ਲਈ ਕੰਮ ਕਰਨ ਲਈ ਸਮਝਾਇਆ ਹੈ | ਮਨੁੱਖ ਨੂੰ ਮਹਾਨ ਕੰਮ ਕਰਨਾ ਚਹਿਦਾ ਹੈ ਜਿਸ ਨਾਲ ਓਹ ਮਰ ਕੇ ਵੀ ਅਮਰ ਹੋ ਜਾਵੇ | ਉਸ ਨੂੰ ਇਹਨਾਂ ਕੰਮਾਂ ਦਾ ਅਭਿਆਸ ਕਰਨ ਲਈ ਜ਼ਿੰਦਗੀ ਵਿੱਚ ਜੀਣ ਦੇ ਸਮਾਨ ਬਣਨਾ ਜਰੂਰੀ ਹੈ |

ਸੰਖੇਪ ਉੱਤਰ – ਮਨੁੱਖ ਨੂੰ ਜ਼ਿੰਦਗੀ ਵਿੱਚ ਜਿਆਉਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਜੇ ਤੂ ਮਰ ਵੀ ਗਿਆ ਤੇਰਾ ਕੀਤੇ ਕੰਮ ਨਾਲ ਤੂੰ ਅਮਰ ਹੋ ਜਾਏਗਾ |

ਪ੍ਰਸ਼ਨ 8. – ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ

ਭਾਗ (ਉ) – ਸਾਈਂ ਦੀ ਨਿਗਾਹ ਜੰਗ ‘ਤੇ ਸਵੱਲੀ ਏ,

ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।

ਵਿਆਖਿਆ – ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਵਿੱਚੋਂ ਲਈ ਗਈ ਹੈ | ਇਸ ਸਤਰਾਂ ਨੂੰ ਕਵਿਤਾ ਵਿਸਾਖੀ ਦੇ ਮੇਲੇ ਵਿੱਚੋਂ ਲਿਆ ਗਿਆ ਹੈ | ਇਸ ਸਤਰਾਂ ਵਿੱਚ ਲੇਖਕ ਨੇ ਵਿਸਾਖੀ ਦੇ ਰੰਗ ਨੂੰ ਦੱਸਦੇ ਹੋਏ ਦੱਸਿਆ ਹੈ ਕੀ ਜੋ ਇਸ ਮੇਲੇ ਦੇ ਵਿੱਚ ਹੈ ਉਸ ਦੇ ਉੱਪਰ ਰੱਬ ਦੀ ਕਿਰਪਾ ਹੈ | ਰੱਬ ਦੀ ਦਿੱਤੀ ਦਾਤਾ ਨੇ ਮੇਲਾ ਲਾਇਆ ਹੈ | ਉਸਦੀ ਨਿਗਾਹ ਬਹੁਤ ਸੋਹਣੀ ਹੈ | ਰੱਬ ਸਭ ਤੇ ਕਿਰਪਾ ਕਰਦਾ ਹੈ | ਤੂ ਇੱਕ ਵਾਰ ਰੱਬ ਦੇ ਰੰਗ ਵੇਖਣ ਨੂੰ ਮੇਲੇ ਚੱਲ |

ਸੰਖੇਪ ਉੱਤਰ – ਇਸ ਸਤਰਾਂ ਵਿੱਚ ਰੱਬ ਦੇ ਰੰਗ ਨੂੰ ਨਿਰਾਲਾ ਦੱਸਿਆ ਹੈ | ਜੋ ਵੀ ਮੇਲੇ ਵਿੱਚ ਹੈ ਸਭ ਰੱਬ ਦੀ ਮਰਜ਼ੀ ਅਨੁਸਾਰ ਹੈ | ਇਸ ਵਾਰ ਚੱਲ ਉਸ ਰੰਗ ਦੇ ਦਰਸ਼ਨ ਕਰਨ ਚੱਲਦੇ ਹੈ |

ਭਾਗ (ਅ) Answer

ਹੇਠ ਲਿਖੀਆਂ ਕਾਵਿ-ਸਤਰਾਂ ਦੀ ਵਿਆਖਿਆ ਕਰੋ :

ਕਲੀ ਦੀ ਜੂਨ ਛੱਡ ਦੇ,

ਖਿੜ ਕੇ ਚਮਨਿਸਤਾਨ ਪੈਦਾ ਕਰ।

ਵਿਆਖਿਆ – ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਲੀਲਾ ਵਿੱਚੋਂ ਲਿਆ ਗਿਆ ਹੈ | ਇਹ ਸਤਰਾਂ ਜੀਵਨ ਜੋਤ ਵਿੱਚੋਂ ਲਈ ਗਈ ਹੈ | ਇਸ ਸਤਰਾਂ ਵਿੱਚ ਮਨੁੱਖ ਨੂੰ ਸਮਝਾਇਆ ਹੈ ਕੀ ਤੂੰ ਜੱਲਦੀ ਵਿੱਚ ਇਹ ਸੰਸਾਰ ਨਾ ਛੱਡ ਕੇ ਚਲਾਂ ਜਾਈ | ਤੇਨੂੰ ਇਸ ਦੁਨੀਆ ਵਿੱਚ ਚਮਕਣ ਦੀ ਲੋੜ ਹੈ | ਜਿੰਦਗੀ ਵਿੱਚ ਕੰਮ ਨਾਲ ਆਪਣਾ ਇੱਕ ਆਸ਼ਿਆਨਾ ਬਣਾ | ਉਸ ਬਾਗ ਨੂੰ ਬਣਾਉਣ ਲਈ ਆਪਣੀ ਇੱਕ ਹੋਂਦ ਬਣਾ | ਹੋਂਦ ਨੂੰ ਆਪਣੇ ਕੰਮ ਨਾਲ ਬਣਾਓ | ਜਿਸ ਨਾਲ ਤਸੀ ਮਰਨ ਤੋਂ ਬਾਅਦ ਵੀ ਅਮਰ ਕਹਾਏ ਜਾਓਗੇ |

ਸੰਖੇਪ ਉੱਤਰ -ਇਸ ਕਾਵਿ ਸਤਰਾਂ ਵਿੱਚ ਮਨੁੱਖ ਨੂੰ ਜੱਲਦੀ ਵਿੱਚ ਦੁਨੀਆ ਤੋਂ ਜਾਣ ਲਈ ਮਨਾ ਕੀਤਾ ਗਿਆ ਹੈ | ਮਨੁੱਖ ਨੂੰ ਆਪਣੇ ਕੰਮ ਨਾਲ ਬਾਗ ਬਣਾਉਣ ਲਈ ਪ੍ਰੇਰਿਆ ਹੈ |


Spread the love

Tags:

Comments are closed